31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਸੈਣੀ ਮੁਹੱਲਾ ਵਾਲੀ ਗਲੀ ਹੋਈ ਜਲ ਥਲ

ਅਜੀਤ ਡੈਸਕ 03-07-2026
ਬਲਾਚੌਰ, 2 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਭਾਵੇਂ ਅੱਜ ਹੋਈ ਬਾਰਸ਼ ਕਾਰਨ ਜਿੱਥੇ ਕੁੱਝ ਸਮੇਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਤੇ ਕਿਸਾਨਾਂ ਵਿੱਚ ਵੀ ਥੋੜੀ ਖੁਸ਼ੀ ਦੇਖਣ ਨੂੰ ਮਿਲੀ ਉੱਥੇ ਨਾਲ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਸੈਣੀ ਮੁਹੱਲਾ ਬਲਾਚੌਰ ਅਤੇ ਲੰਗਰ ਹਾਲ ਦੇ ਵਿਚਕਾਰ ਵਾਲੀ ਗਲੀ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਲ ਥਲ ਹੋ ਗਈ ਅਤੇ ਗਲੀ ਦੇ ਨਾਲ ਲੱਗਦੇ ਵਸਨੀਕਾਂ ਨੂੰ ਆਪੋ ਆਪਣੇ ਵਾਹਨਾਂ ਦੇ ਜਰੀਏ ਸੰਪਰਕ ਸੜਕ ਤੱਕ ਜਾਣਾ ਪਿਆ। ਭਾਵੇਂ ਨਗਰ ਕੌਂਸਲ ਬਲਾਚੌਰ ਵੱਲੋਂ ਲੰਮੇ ਸਮੇਂ ਤੋਂ ਲੱਟਕਦੀ ਆ ਰਹੀ ਮੰਗ ਦੇ ਮੱਦੇਨਜਰ ਰੋਪੜ ਰੋਡ ਨਦੀਕ ਸੋਨੀ ਗੈਸ ਏਜੰਸੀ ਦਫ਼ਤਰ ਤੋਂ ਵਾਇਆ ਗੁਰਦੁਆਰਾ ਨਿਰਮਲ ਡੇਰਾ ਸੰਤਗੜ੍ਹ ਤੋਂ ਬ੍ਰਹਮਚਾਰੀ ਮੰਦਰ ਤੱਕ ਕੰਕਰੀਟ ਦੀ ਪੱਕੀ ਸੜਕ ਬਣਾ ਦਿੱਤੀ ਹੈ ਪਰ ਸੰਪਰਕ ਗਲੀਆਂ ਦੇ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਕਾਰਨ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਹੀ ਲੰਘਣ ਨੂੰ ਮਜ਼ਬੂਰ ਹੋਣਾ ਪੈ ਰਿਹਾ। ਇਸੇ ਤਰਾਂ ਡਾ. ਸਾਧੂ ਸਿੰਘ ਹਮਦਰਦ ਮਿਉਂਸੀਪਲ ਪਾਰਕ ਬਲਾਚੌਰ ਅਤੇ ਆਸ-ਪਾਸ ਦੇ ਮੁਹੱਲੇ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉੱਥੇ ਵੀ ਮੀਂਹ ਦੌਰਾਨ ਜਲ ਥਲ ਵਾਲੀ ਸਥਿਤੀ ਬਣੀ ਰਹਿੰਦੀ ਹੈ। ਸਮਾਜ ਸੇਵੀ ਗੁਰਚਰਨ ਸਿੰਘ ਸੈਣੀ, ਪਾਖਰ ਸਿੰਘ ਸੈਣੀ, ਕਿਸਾਨ ਆਗੂ ਭੂਪਿੰਦਰ ਸਿੰਘ ਸਰਾਂ, ਨਿਰਮਲ ਸਿੰਘ ਔਜਲਾ ਨੇ ਨਗਰ ਕੌਂਸਲ ਬਲਾਚੌਰ ਤੋਂ ਮੰਗ ਕੀਤੀ ਕਿ ਹਾਲੇ ਬਰਸਾਤ ਨੇ ਆਪਣਾ ਰੰਗ ਦਿਖਾਉਣਾ ਹੈ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਾਲ ਵਾਲੀ ਗਲੀ, ਡਾ. ਸਾਧੂ ਸਿੰਘ ਹਮਦਰਦ ਮਿਉਂਸੀਪਲ ਪਾਰਕ ਦੇ ਨਾਲ ਲੱਗਦੇ ਮੁਹੱਲੇ ਦੀਆਂ ਗਲੀਆਂ ਨਾਲੀਆਂ ਦੇ ਪਾਣੀ ਦੀ ਨਿਕਾਸੀ ਦਾ ਬਿਨਾ ਹੋਰ ਦੇਰੀ ਪ੍ਰਬੰਧ ਕੀਤਾ ਜਾਵੇ।
ਪਿਛਲੀ ਖ਼ਬਰ ਸੂਰੀ ਸੁਪਰ ਸਪੈਸ਼ਲਿਟੀ ਹਸਪਤਾਲ ਬਲਾਚੌਰ ਵਿਖੇ ਮਨਾਇਆ ਰਾਸ਼ਟਰੀ ਡਾਕਟਰ ਦਿਵਸ ਅਗਲੀ ਖ਼ਬਰ ਸਲੋਹ ਦੇ ਬੂਥ ਲੈਵਲ ਏਜੰਟਾਂ ਨਾਲ ਅਸ਼ਵਨੀ ਕੁਮਾਰ ਸੁਪਰਵਾਈਜ਼ਰ ਵਲੋਂ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।