13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਲੋੜਵੰਦਾਂ ਦਾ ਔਖੀ ਘੜੀ ’ਚ ਸਾਥ ਦੇਣਾ ਹੀ ਲੋਕ ਭਲਾਈ ਮੰਚ ਦਾ ਮੁਖ ਮੰਤਵ-ਅਸ਼ੋਕ ਕੁਮਾਰ ਨਾਨੋਵਾਲ

ਅਜੀਤ ਡੈਸਕ 28-06-2026
ਸੜੋਆ, 27 ਜੂਨ (ਬਲਵਿੰਦਰ ਨਾਨੋਵਾਲੀਆ)-ਹਾਕਮ ਸਰਕਾਰਾਂ ਦੀ ਕਾਰਜਸ਼ੈਲੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਣ ਲਈ ਵਿਧਾਨ ਸਭਾ ਹਲਕਾ ਬਲਾਚੌਰ ਅੰਦਰ ਹਾਲ ਹੀ ’ਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਗਠਨ ਕੀਤੇ ਬਲਾਚੌਰ ਲੋਕ ਭਲਾਈ ਮੰਚ ਤੋਂ ਚੌਧਰੀ ਅਸ਼ੋਕ ਕੁਮਾਰ ਨਾਨੋਵਾਲ ਤੇ ਐਡਵੋਕੇਟ ਆਰ. ਪੀ. ਸਿੰਘ ਦੋਵੇ ਸੰਸਥਾਪਕ ਨੇ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਅੰਦਰ ਲੋੜਵੰਦ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਕੇ, ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਅੱਧ ਵਿਚਕਾਰ ਪਈਆਂ ਜਾਇਜ਼ ਮੰਗਾਂ ਨੂੰ ਆਮ ਲੋਕਾਂ ਦੇ ਸਹਿਯੋਗ ਨਾਲ ਹਲ ਕਰਨ ਦਾ ਭਰੋਸਾ ਦਿੱਤਾ। ਪਿੰਡ ਟੀਹਰਾ ਵਿਖੇ ਵਿਚਾਰ ਪ੍ਰਗਟ ਕਰਦਿਆਂ ਅਸ਼ੋਕ ਨਾਨੋਵਾਲ ਨੇ ਕਿਹਾ ਕਿ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਰਾਜਨੀਤਕ ਲੋਕ ਜਦੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰਦੇ ਹਨ, ਤਾਂ ਮਨ ਨੂੰ ਬਹੁਤ ਹੀ ਦੁੱਖ ਪਹੁੰਚਦਾ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਖ-ਵੱਖ ਵਿਭਾਗਾਂ ਅੰਦਰ ਅਗਰ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਜਾਇਜ ਕੰਮ ਦੇ ਬਦਲੇ ਨਾਜਾਇਜ਼ ਪੈਸੇ ਦੀ ਮੰਗ ਕਰਦਾ ਹੈ ਜਾਂ ਫਿਰ ਜਾਇਜ਼ ਕੰਮ ਨੂੰ ਕਰਨ ਵਿਚ ਜਾਣ ਬੁਝ ਕੇ ਆਨਾ-ਕਾਨੀ ਕਰਦਾ ਹੈ, ਤਾਂ ਉਸ ਸੰਬੰਧੀ ਲਖਤੀ ਜਾਣਕਾਰੀ ਬਲਾਚੌਰ ਭਲਾਈ ਮੰਚ ਦੇ ਪਿੰਡ ਪੱਧਰ ’ਤੇ ਬੇਠੇ ਮੈਂਬਰ ਜਾਂ ਬਲਾਚੌਰ ਵਿਖੇ ਸਥਿਤ ਦਫਤਰ ਦੇ ਮੋਬਾਇਲ ਫੋਨ ’ਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਚੁਣੀਆਂ ਪੰਚਾਇਤਾਂ ਵਲੋਂ ਪਿੰਡਾਂ ਅੰਦਰ ਕੀਤੇ ਜਾ ਰਹੇ ਵਿਕਾਸ ਕੰਮਾਂ ਤੇ ਨਿਗਰਾਨੀ ਰੱਖਣਾ ਹਰ ਨਾਗਰਿਕ ਦਾ ਸੰਵਿਧਾਨਿਕ ਹਕ ਹੈ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਚਲ ਰਹੇ ਵਿਕਾਸ ਕਾਰਜਾਂ ਵਿਚ ਕਿਸੇ ਵੀ ਤਰ੍ਹਾਂ ਦਾ ਮਟੀਰੀਅਲ ਘਟੀਆ ਦਰਜੇ ਦਾ ਵਰਤਿਆ ਜਾਂਦਾ ਹੈ, ਤਾਂ ਪਿੰਡ ਦਾ ਕੋਈ ਵੀ ਨਾਗਰਿਕ ਲੋਕ ਭਲਾਈ ਮੰਚ ਨਾਲ ਬਲਾਚੌਰ ਵਿਖੇ ਸਥਿਤ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸੇ ਪਰਿਵਾਰ ਦਾ ਲੜਕਾ ਜਾਂ ਲੜਕੀ ਪੜ੍ਹਨਾ ਚਾਹੁੰਦਾ ਹੈ, ਪਰ ਉਸ ਨੂੰ ਪੜ੍ਹਾਈ ਵਿਚ ਆਰਥਿਕ ਸਮੱਸਿਆ ਪੇਸ਼ ਆ ਰਹੀ ਹੈ, ਤਾਂ ਇਸ ਤਰ੍ਹਾਂ ਦੇ ਬੱਚਿਆਂ ਦੀ ਵੀ ਬਲਾਚੌਰ ਲੋਕ ਭਲਾਈ ਮੰਚ ਵਲੋਂ ਮਦਦ ਕੀਤੀ ਜਾਵੇਗੀ, ਤਾਂ ਜੋ ਆਪਣੀ ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ਦਿਖਾਇਆ ਜਾ ਰਹੇ। ਇਸ ਮੌਕੇ ਸ: ਬਲਦੇਵ ਸਿੰਘ ਪਨੇਸਰ, ਚੰਦਰ ਮਨੀ, ਹਰੀ ਦੇਵ ਖੇਪੜ ਬਾਗੋਵਾਲ, ਜਸਵੀਰ ਸਿੰਘ, ਜੋਗਿੰਦਰ ਸਿੰਘ ਅਟਵਾਲ, ਰਵੀ ਕੁਮਾਰ ਸਾਬਕਾ ਸਰਪੰਚ, ਠੇਕੇਦਾਰ ਚਮਨ ਲਾਲ, ਜਥੇਦਾਰ ਹਜੁਰਾ ਸਿੰਘ ਪੈਲੀ, ਬਹਾਦਰ ਸਿੰਘ ਬਿਰਲ, ਕੈਪਟਨ ਤਰਸੇਮ ਸਿੰਘ ਖੁਰਦਾ, ਜਥੇਦਾਰ ਸਤਨਾਮ ਸਿੰਘ ਸਹੂੰਗੜ੍ਹਾ, ਦਲਜੀਤ ਬੈਂਸ ਤੇ ਪ੍ਰਿੰਸੀਪਲ ਸੁਖਦੇਵ ਭੂੰਬਲਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਲਾਨਾ ਜੋੜ ਮੇਲਾ ਕੱਲ੍ਹ ਤੋਂ ਧੂਮ ਧਾਮ ਨਾਲ ਪਿੰਡ ਗੜ੍ਹੀ ਕਾਨੂੰਗੋਆਂ ਵਿਖੇ ਮਨਾਇਆ ਜਾਵੇਗਾ ਅਗਲੀ ਖ਼ਬਰ ਸਨਾਤਨ ਧਰਮ ਸਭਾ ਬਲਾਚੌਰ ਵਲੋਂ ਅੱਜ ਮਨਾਇਆ ਜਾਵੇਗਾ ਸਤਿਗੁਰੂ ਕਬੀਰ ਜੈਅੰਤੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।