13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸਨਾਤਨ ਧਰਮ ਸਭਾ ਬਲਾਚੌਰ ਵਲੋਂ ਅੱਜ ਮਨਾਇਆ ਜਾਵੇਗਾ ਸਤਿਗੁਰੂ ਕਬੀਰ ਜੈਅੰਤੀ ਸਮਾਗਮ

ਅਜੀਤ ਡੈਸਕ 28-06-2026
ਬਲਾਚੌਰ, 27 ਜੂਨ (ਦੀਦਾਰ ਸਿੰਘ ਬਲਾਚੌਰੀਆ)-ਸਨਾਤਨ ਧਰਮ ਸਭਾ ਬਲਾਚੌਰ ਵਲੋਂ ਸੰਤ ਕਬੀਰ ਦਾਸ ਜੀ ਦੀ ਜੈਅੰਤੀ ਦੇ ਸੰਬੰਧ ਵਿਚ ਵਿਸ਼ਾਲ ਸੰਮੇਲਨ 28 ਜੂਨ ਨੂੰ ਗੁਰਦੁਆਰਾ ਰਾਮਗੜ੍ਹੀਆ ਸਭਾ ਗਹੂੰਣ ਰੋਡ ਬਲਾਚੌਰ ਵਿਖੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਰਿੰਦਰ ਪਨੇਸਰ ਤੇ ਜਨਰਲ ਸਕੱਤਰ ਰਾਣਾ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਮੇਲਨ ਵਿਚ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਰੋਲੂ ਕਾਲੋਨੀ ਬਲਾਚੌਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਮਹੰਤ ਵੇਦਾਂਤਚਾਰੀਆਂ ਗੁਰਵਿੰਦਰ ਸਿੰਘ ਹਜਾਰੇ ਵਾਲੇ ਜਲੰਧਰ ਬਤੌਰ ਮੁੱਖ ਬੁਲਾਰੇ ਵਿਚਾਰਾਂ ਦੀ ਸਾਂਝ ਪਾਉਣਗੇ। ਸ਼ੇਖਰਪਾਲ ਬੈਂਸ ਤੇ ਅਰਿੰਦਰ ਸਿੰਘ ਲਾਡੀ ਸੰਮੇਲਨ ਪ੍ਰਬੰਧਕ ਹੋਣਗੇ। ਤਿਆਰੀ ਮੀਟਿੰਗ ਵਿਚ ਪੈਟਰਨ ਜਗਦੀਸ਼ ਕਪਿਲ, ਰਾਣਾ ਰਣਦੀਪ ਸਿੰਘ ਕੌਸ਼ਲ, ਪਰਮਜੀਤ ਰੱਤੇਵਾਲੀਆ, ਰਾਜੀਵ ਆਨੰਦ, ਰੋਹਿਤ ਬਾਦਲ ਸਮੇਤ ਸਾਰੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਲੋੜਵੰਦਾਂ ਦਾ ਔਖੀ ਘੜੀ ’ਚ ਸਾਥ ਦੇਣਾ ਹੀ ਲੋਕ ਭਲਾਈ ਮੰਚ ਦਾ ਮੁਖ ਮੰਤਵ-ਅਸ਼ੋਕ ਕੁਮਾਰ ਨਾਨੋਵਾਲ ਅਗਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਪਿੰਡ ਹੈਡੋਂ ਬੇਟ ਵਿਖੇ ਫਾਰਮ ਭਰਨ ਦੀ ਮੁਹਿੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।