22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਪੈਲੀ ਵਿਖੇ ਸੀਵਰੇਜ ਪਾਉਣ ਦਾ ਕੰਮ ਹੋਇਆ ਸ਼ੁਰੂ

ਅਜੀਤ ਡੈਸਕ 26-06-2026

ਸੜੋਆ, 25 ਜੂਨ (ਹਰਮੇਲ ਸਹੂੰਗੜਾ)-ਬਲਾਕ ਸੜੋਆ ’ਚ ਪੈਂਦੇ ਪਿੰਡ ਪੈਲੀ ਵਿਖੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਲਈ ਪਿੰਡ ’ਚ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ। ਸਰਪੰਚ ਸੁਰਜੀਤ ਪੈਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸਾਨੂੰ ਪਿੰਡ ਦਾ ਸੀਵਰੇਜ ਪਾਉਣ ਦੀ ਆਫਰ ਆਈ ਹੋਣ ਕਰਕੇ ਅਸੀਂ ਸਾਰੀ ਪੰਚਾਇਤ ਦੇ ਸਲਾਹ ਮਸ਼ਵਰੇ ਮਗਰੋਂ ਇਹ ਕਦਮ ਚੁੱਕਿਆ ਸੀ। ਉਨ੍ਹਾਂ ਕਿਹਾ ਸਾਡੀ ਸਾਰਿਆਂ ਦੀ ਕੋਸ਼ਿਸ਼ ਸਦਕਾ ਹੀ ਪਿੰਡ ਦੇ ਗੰਦੇ ਪਾਣੀ ਨੂੰ ਪਿੰਡ ਤੋਂ ਬਾਹਰ ਪੰਚਾਇਤੀ ਜਗ੍ਹਾ ’ਚ ਪਾਉਣ ਨਾਲ ਅਸੀਂ ਪੰਚਾਇਤੀ ਜਗ੍ਹਾ ’ਚ ਦਰੱਖਤ ਲਾ ਕੇ ਪਿੰਡ ਦੀ ਵਿਰਾਨ ਪਈ ਜ਼ਮੀਨ ਨੂੰ ਵਾਹੁਣਯੋਗ ਬਣਾ ਕੇ ਇਸ ਜ਼ਮੀਨ ਨੂੰ ਆਉਣ ਵਾਲੇ ਸਮੇਂ ਵਿਚ ਅਸੀਂ ਪੰਚਾਇਤ ਲਈ ਆਮਦਨ ਦਾ ਸਾਧਨ ਬਣਾ ਸਕਾਂਗੇ। ਇਸ ਮੌਕੇ ਸੁਰਜੀਤ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ, ਮੰਗਲ ਦਾਸ, ਗਿਆਨ ਚੰਦ ਠੇਕੇਦਾਰ, ਅਵਤਾਰ ਸਿੰਘ ਜੇ. ਈ., ਸੁਖਦੇਵ ਸਿੰਘ ਸੈਕਟਰੀ ਤੇ ਹਰਸ਼ ਕੁਮਾਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਪੀਰ ਬਾਬਾ ਹਾਕਮ ਸ਼ਾਹ ਨੌਸ਼ਾਹੀ ਕਾਦਰੀ ਜੋੜ ਮੇਲਾ ਕਟਾਰੀਆਂ ਵਿਖੇ ਸ਼ੁਰੂ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸੂਬੇ ਦੇ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਨਾਲ ਉੱਠ ਚੁੱਕਾ ਹੈ-ਸਿੰਮਕ, ਚੀਮਾ, ਭੈਰੋਮੁੰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।