25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਚੌਧਰੀ ਅਸ਼ੋਕ ਕਟਾਰੀਆ ਦੀ ਅਗਵਾਈ ਹੇਠ ਭੱਦੀ ਵਿਖੇ ਕਈ ਪਰਿਵਾਰ ‘ਆਪ’ ’ਚ ਹੋਏ ਸ਼ਾਮਿਲ

ਅਜੀਤ ਡੈਸਕ 26-06-2026

ਬਲਾਚੌਰ, 25 ਜੂਨ (ਨਰੇਸ਼ ਧੌਲ)-ਬਲਾਕ ਪ੍ਰਧਾਨ ਲਖਵਿੰਦਰ ਸਹਿਬਾਜਪੁਰ ਤੇ ਹੋਰ ਪਾਰਟੀ ਆਗੂਆਂ ਦੇ ਯਤਨਾਂ ਸਦਕਾ ਚੌਧਰੀ ਅਸ਼ੋਕ ਕਟਾਰੀਆ ਦੀ ਅਗਵਾਈ ਹੇਠ ਪਿੰਡ ਭੱਦੀ ਵਿਖੇ ਲੋਕ ਮਿਲਣੀ ਦੌਰਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਲਵੀਰ ਚੰਦ, ਅਮਰ ਚੰਦ, ਸ਼ਾਮ ਲਾਲ, ਮਾਂਗੇ ਲਾਲ, ਬਲਵੰਤ ਰਾਮ, ਰਾਮ ਲਾਲ, ਬਣਵਾਰੀ ਲਾਲ, ਚਾਂਦੀ ਰਾਮ, ਕਾਲੀਆ, ਸਰਵਣ ਦਾਸ, ਅਮਰਜੀਤ, ਭਰਥਲੀ, ਸ਼ੁਭਾਸ਼ ਚੰਦ, ਸੁੰਦਰ ਲਾਲ, ਸੇਵਕ, ਵੀਰ ਬਹਾਦਰ, ਵੀਰੂ, ਓਮੀ, ਪੁਜਾਰੀ, ਰਾਜ ਕੁਮਾਰ, ਧਰਮਵੀਰ, ਗੋਪੀ, ਰਾਮ ਭਗਤ, ਕ੍ਰਿਸ਼ਨ, ਜੈਲਾ ਆਦਿ ਵਲੋਂ ਸਮੇਤ ਪਰਿਵਾਰ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ। ਚੌਧਰੀ ਅਸ਼ੋਕ ਕਟਾਰੀਆ ਵਲੋਂ ਸਾਰੇ ਨਵੇਂ ਸ਼ਾਮਿਲ ਹੋਏ ਸਾਥੀਆਂ ਦਾ ਦਿਲੋਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਫਿਰ ਤੋਂ ਦੁਬਾਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਲਖਵਿੰਦਰ ਸਹਿਬਾਜ਼ਪੁਰ ਬਲਾਕ ਪ੍ਰਧਾਨ, ਹਰਮੇਸ਼ ਲਾਲ ਸਰਪੰਚ, ਅਸ਼ਵਨੀ ਸਰਪੰਚ ਭਾਣੇਵਾਲ, ਨੀਕਾ ਬੂੰਗੜੀ, ਪਿਆਰਾ ਲਾਲ ਸਰਪੰਚ ਭੱਦੀ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਪਿਛਲੀ ਖ਼ਬਰ ਪੰਜਾਬ ਐਂਡ ਸਿੰਧ ਬੈਂਕ ਦੇ 119ਵੇਂ ਸਥਾਪਨਾ ਦਿਵਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਨੂੰ ਵ੍ਹੀਲ ਚੇਅਰਾਂ... ਅਗਲੀ ਖ਼ਬਰ ਦੋਆਬਾ ਕਾਲਜ ਛੋਕਰਾਂ ਵਿਖੇ ਕਰਵਾਇਆ ਵਿਸ਼ਾਲ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।