08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੈਡਮ ਮੋਨਿਕਾ ਵਾਲੀਆ ਬਣੇ ਨਗਰ ਕੌਂਸਲ ਬੰਗਾ ਦੇ ਪ੍ਰਧਾਨ

ਅਜੀਤ ਡੈਸਕ 25-06-2026

ਬੰਗਾ, 24 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)- ਨਗਰ ਕੌਂਸਲ ਬੰਗਾ ਦੀ ਹਾਲ ਹੀ ਵਿੱਚ ਹੋਈ ਚੋਣ ਵਿੱਚ ਚੁਣੇ ਗਏ ਕੁੱਲ 15 ਕੌਂਸਲਰਾਂ ਦੀ ਹੋਈ ਮੀਟਿੰਗ ਵਿੱਚ ਆਮ ਆਦਮੀ ਨਾਲ ਸੰਬੰਧਿਤ ਕੌਂਸਲਰ ਮੈਡਮ ਮੋਨੀਕਾ ਵਾਲੀਆ ਦੇ ਸਿਰ ਨਵੇਂ ਪ੍ਰਧਾਨ ਹੋਣ ਦਾ ਤਾਜ ਸੱਜ ਗਿਆ ਹੈ। ਇਸ ਤੋਂ ਪਹਿਲਾਂ ਨਵੇਂ ਚੁਣੇ ਕੌਂਸਲਾਂ ਨੂੰ ਨਗਰ ਕੌਂਸਲ ਬੰਗਾ ਦੇ ਕੰਪਲੈਕਸ ਵਿੱਚ ਹੋਏ ਸਮਾਗਮ ਦੌਰਾਨ ਸੌਂਹ ਚੁਕਾਈ ਗਈ। ਉਪਰੰਤ ਹਰਮਨ ਪਿਆਰੀ ਕੌਂਸਲਰ ਮੈਡਮ ਮੋਨਿਕਾ ਵਾਲੀਆ ਨੂੰ ਪ੍ਰਧਾਨ ਅਤੇ ਕੌਂਸਲਰ ਨਰਿੰਦਰਜੀਤ ਰੱਤੂ ਨੂੰ ਉਪ ਪ੍ਰਧਾਨ ਚੁਣਿਆ ਗਿਆ। ਪਾਰਟੀ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਨਿਯੁਕਤ ਆਬਜਰਵਰ ਜ਼ਿਲ੍ਹਾ ਪ੍ਰਧਾਨ ਰੌਬੀ ਕੰਗ ਨੇ ਉਕਤ ਦੋਵੇਂ ਕੌਂਸਲਾਂ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਵਜੋਂ ਨਾਮ ਪੇਸ਼ ਕੀਤਾ, ਜਿਸ ਦਾ ਪਾਰਟੀ ਦੇ ਸਭ ਕੌਂਸਲਾਂ ਨੇ ਸਮਰਥਨ ਕੀਤਾ। ਇਸ ਸਮਾਗਮ ਵਿੱਚ ਐਸ.ਪੀ ਬੰਗਾ ਹਰਜੀਤ ਸਿੰਘ ਰੰਧਾਵਾ, ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਰਾਜੀਵ ਸਰੀਨ, ਜੇ.ਈ ਦਿਨੇਸ਼ ਕੁਮਾਰ ਤੋਂ ਇਲਾਵਾ ਕੌਂਸਲ ਕਵਿਤਾ ਅਬੀ, ਹਿੰਮਤ ਕੁਮਾਰ ਰਾਜਵਿੰਦਰ ਕੌਰ, ਅਨੀਤਾ ਖੌਸਲਾ, ਜਸਵਿੰਦਰ ਸਿੰਘ ਮਾਨ, ਰਾਜ ਕੁਮਾਰੀ, ਹਰਜਿੰਦਰ ਸਿੰਘ, ਅਮਰੀਕ ਸਿੰਘ ਸੋਨੀ, ਲਵਲੀਨ ਸੂੰਡਾ, ਮੀਨੂ ਅਰੋੜਾ, ਮਨਜੀਤ ਸਿੰਘ, ਮੀਨਾ ਰਾਣੀ ਤੇ ਬੰਦਨਾ ਹਾਜ਼ਰ ਸਨ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਹੋਈਆਂ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋਇਆ ਸੀ। ਦੋ ਆਜ਼ਾਦ ਉਮੀਦਵਾਰ ਜਿੱਤੇ ਸਨ, ਇੱਕ ਅਕਾਲੀ ਦਲ, ਇੱਕ ਬਸਪਾ ਅਤੇ ਇੱਕ ਭਾਜਪਾ ਦਾ ਉਮੀਦਵਾਰ ਜਿੱਤਿਆ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਕਿਸੇ ਨੂੰ ਵੀ ਸਪਸ਼ਟ ਬਹੁਮਤ ਪ੍ਰਾਪਤ ਨਾ ਹੋਣ ਕਰਕੇ ਕੋਈ ਕੌਂਸਲ ਪ੍ਰਧਾਨ ਹੀ ਨਹੀਂ ਬਣ ਸਕਿਆ ਸੀ।

ਪਿਛਲੀ ਖ਼ਬਰ ਖਾਨਪੁਰ ਵਿਖੇ ਅਲਮਸਤ ਬਾਬਾ ਨਰਾਇਣ ਦਾਸ ਦੇ ਮੇਲੇ ਵਿੱਚ ਗਾਇਕ ਚੰਨੀ ਗਿੱਲ ਨੇ ਲਾਗਏ ਚਾਰ ਚੰਨ ਅਗਲੀ ਖ਼ਬਰ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਲੋਕਾਂ ਦਾ ਫੁੱਟਿਆ ਗੁੱਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।