ਸੜੋਆ, 23 ਜੂਨ (ਹਰਮੇਲ ਸਹੂੰਗੜਾ)-ਬੀ. ਡੀ. ਪੀ. ਓ. ਦਫ਼ਤਰ ਸੜੋਆ ਵਿਖੇ ਪਿਛਲੇ ਲੰਬੇ ਸਮੇਂ ਤੋਂ ਲੇਖਾ ਕਲਰਕ ਦੀ ਅਸਾਮੀ ਖਾਲੀ ਪਈ ਹੋਣ ਕਰਕੇ ਸਰਕਾਰ ਵਲੋਂ ਇਸ ਅਸਾਮੀ ਨੂੰ ਆਖਰਕਾਰ ਭਰ ਦਿੱਤਾ ਗਿਆ ਹੈ। ਇਸ ਬਾਰੇ ਬੀ. ਡੀ. ਪੀ. ਓ. ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਲੇਖਾ ਕਲਰਕ ਰਵੀ ਕੁਮਾਰ ਪਹਿਲਾਂ ਜੋ ਕਿ ਗੰਡੀਵਿੰਡ ਜ਼ਿਲ੍ਹਾ ਤਰਨ ਤਾਰਨ ਵਿਖੇ ਬੀ. ਡੀ. ਪੀ. ਓ. ਦਫਤਰ ਵਿਖੇ ਸੇਵਾਵਾਂ ਨਿਭਾ ਰਹੇ ਸਨ। ਸਰਕਾਰ ਵਲੋਂ ਉਨ੍ਹਾਂ ਦੀ ਇਹ ਨਿਯੁਕਤੀ ਬੀ. ਡੀ. ਪੀ. ਓ. ਦਫਤਰ ਸੜੋਆ ਵਿਖੇ ਲੇਖਾ ਕਲਰਕ ਵਜੋਂ ਨਿਯੁਕਤੀ ਕਰ ਦਿੱਤੀ ਗਈ ਹੈ। ਬੀ. ਡੀ. ਪੀ. ਓ. ਨੇ ਦੱਸਿਆ ਕਿ ਲੇਖਾ ਕਲੱਰਕ ਆਉਣ ਨਾਲ ਦਫਤਰ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ। ਇਸ ਮੌਕੇ ਸ਼ਿਵ ਰਾਮ ਕਲਰਕ, ਗੁਰਮੀਤ ਸਿੰਘ ਕੰਪਿਊਟਰ ਓਪਰੇਟਰ, ਰਾਕੇਸ਼ ਕੁਮਾਰ ਸੈਕਟਰੀ, ਸੁਖਦੇਵ ਸਿੰਘ ਸੈਕਟਰੀ, ਅਸ਼ੋਕ ਕੁਮਾਰ ਪੰਚਾਇਤ ਸਕੱਤਰ, ਸੁਰਿੰਦਰ ਪਾਲ ਪਟਵਾਰੀ ਤੇ ਸੰਦੀਪ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।
ਲੇਖਾ ਕਲਰਕ ਰਵੀ ਕੁਮਾਰ ਨੇ ਸੰਭਾਲਿਆ ਚਾਰਜ
ਅਜੀਤ ਡੈਸਕ
24-06-2026