ਨਵਾਂਸਹਿਰ, 23 ਜੂਨ (ਜਸਬੀਰ ਸਿੰਘ ਨੂਰਪੁਰ)-ਰੇਲਵੇ ਸ਼ਟੇਸ਼ਨ ਤੋਂ ਲੋਕਾਂ ਲਈ ਪੈਦਲ ਲੰਘਣ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਹੋਇਆਂ ਨਵਾਂਸ਼ਹਿਰ ਸਟੇਸ਼ਨ ’ਤੇ ਓਵਰ ਬਰਿੱਜ ਬਣਾ ਕੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਪੂਰੀ ਕਰਨ ਲਈ ਰਵਨੀਤ ਸਿੰਘ ਬਿੱਟੂ ਰੇਲਵੇ ਰਾਜ ਮੰਤਰੀ ਨੂੰ ਸਬ ਸਰਕਲ ਕਾਰਜਕਰਤਾ ਸੰਮੇਲਨ ਦੌਰਾਨ ਚੇਤ ਰਾਮ ਰਤਨ ਜ਼ਿਲ੍ਹਾ ਪ੍ਰਧਾਨ ਭਾਜਪਾ ਐਸ. ਸੀ. ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਭਾਜਪਾ ਟੀਮ ਨੂੰ ਲਿਖਤੀ ਮੰਗ-ਪੱਤਰ ਦਿੱਤਾ। ਉਨ੍ਹਾਂ ਰੇਲ ਮੰਤਰੀ ਨੂੰ ਮੰਗ ਪੱਤਰ ਰਾਹੀਂ ਯਾਦ ਕਰਵਾਇਆ ਕਿ ਤੁਸੀਂ ਪਹਿਲੀ ਵਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਸਨ ਤਾਂ ਨਵੀਂ ਅਬਾਦੀ, ਇਬਰਾਹਿਮ ਬਸਤੀ ਰਤਨ ਨਗਰ ਅੰਬੇਡਕਰ ਕਾਲੋਨੀ ਅਤੇ ਚਰਚ ਕਾਲੋਨੀ, ਤਿਰਪੈਣੀ ਮੁਹੱਲਾ, ਬੇਗਪੁਰਾ ਨਗਰ ਤੇ ਸੰਤ ਨਗਰ, ਇੰਦਰਾ ਪੂਰੀ, ਸ੍ਰੀ ਗੁਰੂ ਰਵਿਦਾਸ ਨਗਰ, ਵਾਲਮਿਕ ਨਗਰ ਦੇ 10 ਹਜ਼ਾਰ ਦੀ ਅਬਾਦੀ ਵਾਲੇ ਲੋਕਾਂ ਦੀ ਲੰਮੇ ਸਮੇਂ ਦੀ ਪੁਰਾਣੀ ਮੰਗ ਕਿ ਰੇਲਵੇ ਸਟੇਸ਼ਨ ਤੋਂ ਪੈਦਲ ਲੰਘਣ ਲਈ ਓਵਰਬ੍ਰਿਜ ਬਣਾਉਣ ਲਈ ਸੀਨੀਅਰ ਕੌਂਸਲਰ ਅਤੇ ਲੋਕਾਂ ਵਲੋਂ ਲਿਖਤੀ ਮੰਗ ਪੱਤਰ ਦਿੱਤਾ ਸੀ। ਹੁਣ ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਚ ਮੰਤਰੀ ਹੋਣ ਕਰਕੇ ਅਸੀਂ ਇਸ ਮੰਗ ਨੂੰ ਦੁਬਾਰਾ ਯਾਦ ਕਰਵਾਇਆ ਗਿਆ। ਇਸ ਪਾਸੇ ਸਲਮ ਏਰੀਆ ਨਵਾਂਸ਼ਹਿਰ ਵਿਚ ਰੇਲਵੇ ਸਟੇਸ਼ਨ ’ਤੇ ਖੜ੍ਹੀਆਂ ਮਾਲ ਤੇ ਮੁਸਾਫਰ ਗੱਡੀਆਂ ਹੇਠੋਂ ਲੋਕਾਂ ਅਤੇ ਬੱਚਿਆਂ ਨੂੰ ਲੰਘਣਾ ਪੈ ਰਿਹਾ ਹੈ, ਕਈ ਵਾਰ ਇਥੇ ਜਾਨੀ ਨੁਕਸਾਨ ਨਾਲ ਮੌਤਾਂ ਵੀ ਹੋ ਚੁੱਕੀਆਂ ਹਨ। ਜ਼ਿਲ੍ਹਾ ਪ੍ਰਧਾਨ ਰਤਨ ਨੇ ਕਿਹਾ ਕਿ ਨਵੀਂ ਅਬਾਦੀ ਵਿਚ ਰੇਲਵੇ ਵਿਭਾਗ ਨੇ ਲੋਕਾਂ ਦੇ ਲੰਘਣ ਵਾਲੇ ਰਾਸਤੇ ਨੂੰ ਗਾਡਰ ਲਾ ਕੇ ਬੰਦ ਕਰ ਦਿੱਤਾ ਗਿਆ। ਮੰਤਰੀ ਰਵਨੀਤ ਸਿੰਘ ਬਿੱਟੂ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਹੋਇਆਂ ਇਨ੍ਹਾਂ ਸਮੱਸਿਆਵਾਂ ਨੂੰ ਪਹਿਲਕਦਮੀ ਕਰਕੇ ਹੱਲ ਕਰਵਾਉਣ ਲਈ ਰੇਲਵੇ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਜਾਣ। ਇਸ ਮੌਕੇ ਡਾ. ਤਜਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮੈਡੀਕਲ ਵਿੰਗ, ਕੁਲਵਿੰਦਰ ਸਿੰਘ ਮੰਡਲ ਪ੍ਰਧਾਨ ਬੀ. ਸੀ. ਮੋਰਚਾ ਨਵਾਂਸ਼ਹਿਰ, ਡਾ. ਕੁਲਵਿੰਦਰ ਸਿੰਘ ਪ੍ਰਧਾਨ ਬੀ. ਸੀ. ਮੋਰਚਾ, ਰਾਮ ਲੁਭਾਇਆ, ਸੋਮ ਲਾਲ, ਤਜਿੰਦਰ ਅਬਰੋਲ, ਆਦਿ ਹਾਜਰ ਸਨ।
ਕੇਂਦਰੀ ਰਾਜ ਰੇਲ ਮੰਤਰੀ ਨੂੰ ਓਵਰਬ੍ਰਿਜ ਬਣਾਉਣ ਲਈ ਭਾਜਪਾ ਮੋਰਚਾ ਵਲੋਂ ਮੰਗ ਪੱਤਰ-ਚੇਤ ਰਾਮ ਰਤਨ
ਅਜੀਤ ਡੈਸਕ
24-06-2026