20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਲੰਗੇਰੀ ਦੇ ਸਰਪੰਚ ਦੇ 21 ਖੇਤਾਂ ਦੀ ਪਨੀਰੀ ਨੂੰ ਸ਼ਰਾਰਤੀਆਂ ਨੇ ਕੀਤਾ ਤਬਾਹ

ਅਜੀਤ ਡੈਸਕ 19-06-2026
ਨਵਾਂਸ਼ਹਿਰ, 18 ਜੂਨ (ਜਸਬੀਰ ਸਿੰਘ ਨੂਰਪੁਰ)-ਪਿੰਡ ਲੰਗੇਰੀ ਦੇ ਸਰਪੰਚ ਅਮਨਦੀਪ ਸਿੰਘ ਵੱਲੋਂ ਝੋਨੇ ਦੀ ਲਗਾਈ ਗਈ ਪਨੀਰੀ ‘ਤੇ ਕਿਸੇ ਸ਼ਰਾਰਤੀ ਅਨਸਰ ਨੇ ਸਪਰੇਅ ਕਰਕੇ ਸਾਰੀ ਪਨੀਰੀ ਤਬਾਹ ਕਰ ਦਿੱਤੀ। ਉਹਨਾਂ ਦੱਸਿਆ ਕਿ 21 ਖੇਤਾਂ ਦੇ ਕਰੀਬ ਉਹਨਾਂ ਵੱਲੋਂ ਪਨੀਰੀ ਲਗਾਈ ਗਈ ਸੀ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਨਾਂ ਵੱਲੋਂ ਝੋਨੇ ਦੀ ਲਵਾਈ ਲਈ ਕੱਦੂ ਕਰਨਾ ਸੀ। ਜਦੋਂ ਸਵੇਰੇ ਦੇਖਿਆ ਤਾਂ ਸਾਰੀ ਪਨੀਰੀ ਮੁਰਝਾਈ ਪਈ ਸੀ ਅਤੇ ਪੜਤਾਲ ਉਪਰੰਤ ਪਤਾ ਲੱਗਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਪਨੀਰੀ ਤੇ ਝਟਕਾ ਜਾਂ ਰਾਊਂਡ ਅਪ ਸਪਰੇਅ ਕਰ ਦਿੱਤੀ, ਜਿਸ ਨਾਲ ਪਨੀਰੀ ਸੁੱਕ ਗਈ। ਉਹਨਾਂ ਆਖਿਆ ਕਿ ਉਕਤ ਵਿਅਕਤੀ ਦੇ ਪੈਰਾਂ ਦੇ ਪੈੜ ਵੀ ਲੱਗੀ ਹੋਈ ਹੈ। ਇਸ ਸਬੰਧੀ ਉਹਨਾਂ ਸਥਾਨਕ ਪੁਲਿਸ ਥਾਣਾ ਸਦਰ ਬੰਗਾ ਨੂੰ ਵੀ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਕਿ ਉਸ ਰਾਤ ਕੁੱਝ ਸ਼ਰਾਰਤੀਆਂ ਨੇ ਅੱਠ ਦੇ ਕਰੀਬ ਮੋਟਰਾਂ ਦੀਆਂ ਤਾਰਾਂ ਉਹਨਾਂ ਦੀ ਮੋਟਰ ‘ਤੇ ਸਾੜੀਆਂ। ਉਹਨਾਂ ਆਖਿਆ ਕਿ ਉਸ ਦੀਆਂ ਆਸਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਉਸ ਦੀ ਸਾਰੀ ਪਨੀਰੀ ਖਰਾਬ ਹੋ ਗਈ। ਉਹਨਾਂ ਆਖਿਆ ਕਿ ਇਸ ਸਮੇਂ ਤਾਂ ਕੋਈ ਕਿਸਾਨ ਵੀ ਪਨੀਰੀ ਦੇਣ ਨੂੰ ਤਿਆਰ ਨਹੀਂ ਹੈ, ਕਿਉਂਕਿ ਹਰ ਕਿਸਾਨ ਵੱਲੋਂ ਆਪਣੇ ਵਿੱਤ ਮੁਤਾਬਕ ਪਨੀਰੀ ਲਗਾਈ ਹੋਈ ਹੈ।
ਪਿਛਲੀ ਖ਼ਬਰ ਐਸ. ਡੀ. ਐਮ. ਟੋਹਾਣਾ ਆਕਾਸ਼ ਸ਼ਰਮਾ ਨੇ ਸਮਾਧਾਨ ਕੈਂਪ ਵਿਚ ਜਨਤਾ ਦੀਆਂ ਸਮੱਸਿਆਵਾਂ ਸੁਣੀਆਂ ਸ਼ਿਕਾਇਤਾਂ ਦੇ ਜਲਦੀ ਨਿਪ... ਅਗਲੀ ਖ਼ਬਰ ਚੌਧਰੀ ਸੰਜੀਵ ਚੇਚੀ ਅਤੇ ਚੇਅਰਮੈਨ ਸੇਠੀ ਉਧਨਵਾਲ ਵਲੋਂ ਚੇਅਰਮੈਨ ਮੰਡੀ ਬੋਰਡ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।