20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਲਾਕ ਸੜੋਆ ਦੇ ਪਿੰਡ ਕੁੱਕੜਸੂਹਾ ਦੇ ਦਰਜਨ ਦੇ ਕਰੀਬ ਪਰਿਵਾਰਾਂ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ

ਅਜੀਤ ਡੈਸਕ 19-06-2026
ਟੱਪਰੀਆਂ ਖੁਰਦ, 18 ਜੂਨ (ਬੂਥਗੜ੍ਹੀਆ)-ਹਲਕਾ ਬਲਾਚੌਰ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ ਦੀ ਪ੍ਰੇਰਨਾਦਾਇਕ ਅਗਵਾਈ ‘ਚ ਬਲਾਕ ਸੜੋਆ ਦੇ ਪਿੰਡ ਕੁੱਕੜਸੂਹਾ ਦੇ ਕਈ ਪਰਿਵਾਰਾਂ ਨੇ ਦੂਜੀਆਂ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਲਿਆ। ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਆਗੂਆਂ ਤੇ ਵਰਕਰਾਂ ਨੂੰ ਸਿਰੋਪਾ� ਪਾ ਕੇ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ। ਗੱਲਬਾਤ ਕਰਦਿਆਂ ਪਾਰਟੀ ਵਿਚ ਸ਼ਾਮਿਲ ਹੋਏ ਆਗੂਆਂ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜ ਕੇ ਜਨਤਾ ਦੀ ਸੇਵਾ ਕਰਦੇ ਆ ਰਹੇ ਹਨ ਪਰ ਜਿਸ ਬੇਮਿਸਾਲ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਪੂਰੇ ਬਲਾਚੌਰ ਹਲਕੇ ਦਾ ਸਰਬਪੱਖੀ ਵਿਕਾਸ ਹੋਇਆ ਹੈ, ਅਜਿਹੀ ਮਿਸਾਲ ਪੰਜਾਬ ਵਿੱਚ ਹੋਰ ਕਿਤੇ ਦੇਖਣ ਨੂੰ ਨਹੀਂ ਮਿਲਦੀ। ਇਸ ਮੌਕੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਬੋਬੀ ਭੂੰਬਲਾ, ਨਿਤਿਨ ਭੂੰਬਲਾ, ਸ਼ੁਰੇਸ਼ ਕੁਮਾਰ ਰਾਣਾ, ਸ਼ੁਦੇਸ ਕੁਮਾਰ, ਸੰਦੀਪ ਕੁਮਾਰ ਖੇਪੜ, ਰਾਜ ਕੁਮਾਰ ਰਾਜੀ, ਭੀਮ ਲਾਲ, ਰਿੰਕੂ ਕੁਮਾਰ, ਸ਼ੁਭਾਸ ਨੰਬਰਦਾਰ, ਹੇਮ ਰਾਜ ਕਾਕਾ, ਜਸਵੀਰ ਕੁਮਾਰ ਜੱਸੀ, ਬੰਟੀ ਕੁਮਾਰ ਆਦਿ ਪਿੰਡ ਕੁੱਕੜਸੂਹਾ ਤੋਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਵੱਲੋਂ ਪਿੰਡ ਕੁੱਕੜਸੂਹਾ ਨੂੰ ਸਿੰਚਾਈ ਵਾਲੇ ਟਿਊਬਵੈੱਲ ਦੇ ਬੋਰ ਵਾਸਤੇ ਦੋ ਕਿਸ਼ਤਾਂ 8 ਲੱਖ ਤੇ 4 ਲੱਖ ਰੁਪਏ ਵਿਚ 12 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ। ਸੀਨੀਅਰ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਵੀ ਇਸ ਸਮੇਂ ਸੰਬੋਧਨ ਕੀਤਾ। ਇਸ ਮੌਕੇ �ਮ ਪ੍ਰਕਾਸ਼ ਰਾਜੂਮਾਜਰਾ, ਅਸ਼ਵਨੀ ਕੁਮਾਰ ਸਰਪੰਚ ਭਾਣੇਵਾਲ, ਯਸ਼ਪਾਲ ਭਾਟੀਆ ਰਾਜੂਮਾਜਰਾ, ਸੋਹਣ ਲਾਲ ਸਰਪੰਚ ਜੀਤਪੁਰ, ਪਵਨ ਕੁਮਾਰ ਰੀਠੂ, ਬਲਾਕ ਪ੍ਰਧਾਨ ਲਖਵਿੰਦਰ ਸੁਭਾਜਪੁਰ, ਨਰੇਸ਼ ਨੀਟਾ ਜੀਤਪੁਰ, ਠੇਕੇਦਾਰ ਹਰਭਜਨ ਲਾਲ, ਮਾਸਟਰ ਰਾਮ ਸਰੂਪ, ਠੇਕੇਦਾਰ ਅਜੇ ਕੁਮਾਰ, ਸਰਪੰਚ ਪ੍ਰਵੀਨ ਦੇਵੀ, ਕਰਮ ਚੰਦ ਥਾਣੇਦਾਰ, ਸੱਤਪਾਲ ਕਿਸਾਣਾ, ਕੇਵਲ ਚੰਦ, ਜਸਪਾਲ, ਸੇਠੀ ਭੂੰਬਲਾ ਮਾਲੇਵਾਲ, ਹਰਵਿੰਦਰ ਹੈਪੀ, ਬਲਰਾਮ, ਹੇਮਰਾਜ ਆਦਿ ਵੱਖ-ਵੱਖ ਪਿੰਡਾਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਤੇ ਪਿੰਡ ਕੁੱਕੜਸੂਹਾ ਨਗਰ ਦੇ ਮੋਹਤਬਾਰ ਤੇ ਨੌਜਵਾਨ ਸ਼ਾਮਿਲ ਸਨ।
ਪਿਛਲੀ ਖ਼ਬਰ ਚੌਧਰੀ ਸੰਜੀਵ ਚੇਚੀ ਅਤੇ ਚੇਅਰਮੈਨ ਸੇਠੀ ਉਧਨਵਾਲ ਵਲੋਂ ਚੇਅਰਮੈਨ ਮੰਡੀ ਬੋਰਡ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਸਮਾਜ ਸੇਵੀ ਗੁਰਦੇਵ ਸਿੰਘ ਨਿੱਕਾ ਯੂ. ਐਸ. ਏ. ਵਲੋਂ ਅਦਾਕਾਰਾ ਰੂਪੀ ਗਿੱਲ ਨਾਲ ਵਿਸ਼ੇਸ਼ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।