24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਗੁਰਦੁਆਰਾ ਘਾਗੋਂ ਗੁਰੂ ਕੀ ਵਿਖੇ ਸਾਲਾਨਾ ਜੋੜ ਮੇਲਾ ਅੱਜ-ਜੋਗਾ ਸਿੰਘ ਬਗਵਾਂਈ

ਅਜੀਤ ਡੈਸਕ 15-06-2026

ਟੱਪਰੀਆਂ ਖੁਰਦ, 14 ਜੂਨ (ਬੂਥਗੜ੍ਹੀਆ)-ਗੁਰਦੁਆਰਾ ਘਾਗੋਂ ਗੁਰੂ ਕੀ ਵਿਖੇ ਸਮੂਹ ਬਾਬਾ ਜਵਾਹਰ ਸਿੰਘ, ਬਾਬਾ ਖੜਕ ਸਿੰਘ ਦੀਆਂ ਸੰਗਤਾਂ ਦੇ ਸਹਿਯੋਗ ਦੇ ਸਦਕਾ ਸਾਲਾਨਾ ਜੋੜ ਮੇਲਾ ਅੱਜ ਕਰਵਾਇਆ ਜਾ ਰਿਹਾ ਹੈ। ਜੋਗਾ ਸਿੰਘ ਬਗਵਾਈਂ ਨੇ ਦੱਸਿਆ ਕਿ ਜੋੜ ਮੇਲਾ ਜੇਠ-ਹਾੜ੍ਹ ਦੀ ਸੰਗਰਾਂਦ ਦੇ ਮੌਕੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਢਾਡੀ ਸਭਾ ਪੰਜਾਬ ਕਸ਼ਮੀਰ ਸਿੰਘ ਕਾਦਰ, ਇੰਟਰਨੈਸ਼ਨਲ ਢਾਡੀ ਜਗਦੀਪ ਸਿੰਘ ਨਾਗਰਾ, ਗਿਆਨੀ ਰਾਜਵਿੰਦਰ ਸਿੰਘ ਗੁੱਲਪੁਰ ਵਾਲੇ ਸੰਗਤਾਂ ਨੂੰ ਆਪਣੇ ਧਾਰਮਿਕ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਦੇ ਲਈ ਕੈਂਸਰ ਕੇਅਰ ਸੈਟਰ ਭਾਈ ਕੁਲਵੰਤ ਸਿੰਘ ਧਾਲੀਵਾਲ ਜਲੰਧਰ ਦੀ ਟੀਮ ਵਲੋਂ ਕੈਂਸਰ ਚੈੱਕਅਪ, ਦੰਦਾਂ ਤੇ ਇਸਤਰੀ ਰੋਗਾਂ ਦੇ ਮਾਹਿਰ ਬਲੱਡ ਟੈਸਟ ਤੇ ਅੱਖਾਂ ਦੇ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਹੱਡੀਆਂ ਦੇ ਮਾਹਿਰ ਡਾਕਟਰ ਸੰਗਤਾਂ ਦਾ ਫ੍ਰੀ ਚੈੱਕਅਪ ਕਰਨਗੇ ਤੇ ਦਵਾਈਆਂ ਦਿੱਤੀਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਦਰਬਾਰ ਵਿਖੇ ਪਹੁੰਚਣ ਵਾਲੀਆਂ ਸੰਗਤਾਂ ਦੇ ਲਈ ਵੱਖ-ਵੱਖ ਲੰਗਰ ਤੇ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਗੁਰਬਖਸ਼ ਸਿੰਘ, ਸਰਪੰਚ ਬਲਵਿੰਦਰ ਕੁਮਾਰ, ਧਾਰਮਿਕ ਕਲਾਕਾਰ ਕਾਲਾ ਗੁੱਜਰ ਬੂਥਗੜ੍ਹ, ਸੁੱਖਾ ਬੂਥਗੜ੍ਹ ਆਦਿ ਮੌਕੇ ਤੇ ਹਾਜ਼ਰ ਸਨ।

ਪਿਛਲੀ ਖ਼ਬਰ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਬਲਾਚੌਰ ਵਿਖੇ ਅੱਜ ਮਨਾਇਆ ਜਾਵੇਗਾ ਮੱਸਿਆ ਦਾ ਦਿਹਾੜਾ ਅਗਲੀ ਖ਼ਬਰ ਮਸੀਹ ਵੈੱਲਫ਼ੇਅਰ ਬੋਰਡ ਦਾ ਚੇਅਰਮੈਨ ਲੱਗਣ ’ਤੇ ਪਾਸਟਰ ਰਵੀ ਨੂੰ ਮਸੀਹ ਆਗੂਆਂ ਨੇ ਦਿੱਤੀਆਂ ਮੁਬਾਰਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।