09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਡਾ. ਅੰਬੇਡਕਰ ਇਨਾਮੀ ਪ੍ਰਤੀਯੋਗਤਾ ਦੀਆਂ ਪੁਸਤਕਾਂ ਛਪ ਕੇ ਤਿਆਰ-ਡਾ. ਕਸ਼ਮੀਰ ਚੰਦ

ਅਜੀਤ ਡੈਸਕ 13-06-2026
ਕਟਾਰੀਆਂ, 12 ਜੂਨ (ਪ੍ਰੇਮੀ ਸੰਧਵਾਂ)-ਐਮ. ਜੇ. ਲਾਈਫ ਕੇਅਰ ਹਸਪਤਾਲ ਬੰਗਾ ਦੇ ਮੈਨੇਜਿੰਗ ਡਾਇਰੈਕਟਰ ਡਾ. ਕਸ਼ਮੀਰ ਚੰਦ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ‘ਤੇ ਕਰਵਾਈ ਜਾ ਰਹੀ 17ਵੀਂ ਇਨਾਮੀ ਪੁਸਤਕ ਪ੍ਰਤੀਯੋਗਤਾ ਦੀਆਂ ਕਿਤਾਬਾਂ ਛਪ ਕੇ ਤਿਆਰ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਉਨ੍ਹਾਂ ਕੋਲ ਪੁਸਤਕਾਂ ਪਹੁੰਚ ਜਾਣਗੀਆਂ ਤੇ ਜਿਨ੍ਹਾਂ ਨੇ ਵੀ ਡਾ. ਬੀ. ਆਰ. ਅੰਬੇਡਕਰ ਦੀ ਇਨਾਮੀ ਪ੍ਰਤੀਯੋਗਤਾ ‘ਚ ਭਾਗ ਲੈਣਾ ਹੋਵੇ ਤਾਂ ਉਹ ਕਿਸੇ ਵੀ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੇ ਮੈਂਬਰਾਂ ਕੋਲੋਂ 50 ਰੁਪਏ ਪ੍ਰਤੀ ਮੁੱਲ ਦੇ ਹਿਸਾਬ ਨਾਲ ਪੁਸਤਕਾਂ ਪ੍ਰਾਪਤ ਕਰ ਸਕਦੇ ਹਨ। ਡਾ. ਕਸ਼ਮੀਰ ਚੰਦ ਨੇ ਕਿਹਾ ਕਿ ਵੱਖ-ਵੱਖ ਵਰਗਾਂ ਵਿੱਚ ਕਰਵਾਈ ਜਾ ਰਹੀ ਇਨਾਮੀ ਪ੍ਰਤੀਯੋਗਤਾ ਵਿਚੋਂ ਸਥਾਨ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਘਰੇਲੂ ਐਲ. ਪੀ. ਜੀ. ਗੈਸ ਸਿਲੰਡਰ ਮਹਿੰਗਾ ਹੋਣ ਨਾਲ ਲੋਕਾਂ ਦੀਆਂ ਚਿੰਤਾਵਾਂ ਵਧੀਆਂ ਅਗਲੀ ਖ਼ਬਰ 4 ਦਿਨ ਬੰਦ ਰਹੇਗੀ ਬਲਾਚੌਰ ਦੀ ਮੋਬਾਈਲ ਮਾਰਕੀਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।