08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਅਹਿਮਦਾਬਾਦੀ ਪਰਿਵਾਰ ਵਲੋਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਅੱਵਲ ਆਏ ਵਿਦਿਆਰਥੀ ਸਨਮਾਨ

ਅਜੀਤ ਡੈਸਕ 04-06-2026
ਨਵਾਂਸ਼ਹਿਰ, 3 ਜੂਨ (ਦੀਦਾਰ ਸਿੰਘ ਸ਼ੇਤਰਾ)-ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਇਕ ਰਸਮੀ ਪ੍ਰੋਗਰਾਮ ਦੌਰਾਨ ਪਿੰਡ ਦੇ ਐਨ. ਆਰ. ਆਈ. ਪਰਿਵਾਰ ਜੋ ਕਿ ਅਹਿਮਦਾਬਾਦੀ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ, ਨੇ ਸਕੂਲ 'ਚ ਆ ਕੇ ਬੋਰਡ ਦੀਆਂ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਵਜੀਫਾ ਰਾਸ਼ੀ ਦੇ ਕੇ ਸਨਮਾਨ ਕੀਤਾ | ਅਹਿਮਦਾਬਾਦੀ ਪਰਿਵਾਰ ਵਲੋਂ ਦਸਵੀਂ ਜਮਾਤ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 5000 ਰੁਪਏ, ਬਾਰ੍ਹਵੀਂ ਜਮਾਤ ਦੇ ਸਾਇੰਸ ਤੇ ਆਰਟਸ ਗਰੁੱਪ ਦੇ ਪਹਿਲੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 5000 ਅਤੇ ਇਸੇ ਤਰ੍ਹਾਂ ਦਸਵੀਂ ਤੇ ਬਾਰ੍ਹਵੀਂ ਜਮਾਤ ਵਿਚ ਦੂਜੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ 2500 ਰੁਪਏ ਪ੍ਰਤੀ ਵਿਦਿਆਰਥੀ ਰਾਸ਼ੀ ਵੰਡੀ ਗਈ | ਅੱਠਵੀਂ ਜਮਾਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਬੱਚੇ ਨੂੰ 2500 ਰੁਪਏ ਇਨਾਮ ਵਜੋਂ ਦਿੱਤੇ ਗਏ | ਇਸ ਤੋਂ ਇਲਾਵਾ ਦੋ ਜ਼ਰੂਰਤਮੰਦ ਬੱਚਿਆਂ ਨੂੰ 2500- 2500 ਰੁਪਏ ਵਜ਼ੀਫਾ ਰਾਸ਼ੀ ਦਿੱਤੀ ਗਈ | ਇਸ ਮੌਕੇ ਪਿੰਡ ਦੇ ਸਮਾਜ ਸੇਵੀ ਤੇ ਸੈਕਟਰੀ ਗੁਰਮੁੱਖ ਸਿੰਘ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਨਗਰ ਵਾਸੀ ਰਾਜਵੰਤ ਸਿੰਘ ਨੇ ਬੱਚਿਆਂ ਨੂੰ ਅਨੁਸ਼ਾਸਨ 'ਚ ਰਹਿਣ ਤੇ ਚੰਗੇ ਵਿਦਿਆਰਥੀ ਬਣਨ ਲਈ ਜ਼ੋਰ ਦਿੱਤਾ | ਇਸ ਮੌਕੇ ਚੇਅਰਮੈਨ ਮਨੋਹਰ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਮੰਚ ਸੰਚਾਲਨ ਮਨਮੋਹਨ ਸਿੰਘ ਨੇ ਕੀਤਾ | ਸਕੂਲ ਇੰਚਾਰਜ ਮੈਡਮ ਸਪਨਾ ਨੇ ਆਏ ਹੋਏ ਪਿੰਡ ਵਾਸੀ ਅਤੇ ਐਨ. ਆਰ. ਆਈ. ਅਹਿਮਦਾਬਾਦੀ ਪਰਿਵਾਰ ਦਾ ਸੰਸਥਾ 'ਚ ਆਉਣ 'ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੈਕਟਰੀ ਗੁਰਮੁੱਖ ਸਿੰਘ, ਮਹਿੰਦਰ ਸਿੰਘ, ਰਾਜਵੰਤ ਸਿੰਘ, ਚੇਅਰਮੈਨ ਮਨੋਹਰ ਸਿੰਘ ਤੋਂ ਇਲਾਵਾ ਸੰਸਥਾ ਦੀ ਇੰਚਾਰਜ ਮੈਡਮ ਸਪਨਾ, ਸਟੇਜ ਸਕੱਤਰ ਮਨਮੋਹਨ ਸਿੰਘ, ਰੇਖਾ ਜਨੇਜਾ, ਪਰਮਿੰਦਰ ਕੌਰ, ਗੁਰਪ੍ਰੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਾਈਨਿੰਗ ਮਾਫੀਆ ਵਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਲਗਾਇਆ ਜਾ ਰਿਹਾ ਹੈ ਖੋਰਾ-ਰੌੜੀ, ਮਝੋਟ ਅਗਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮੂਹਿਕ ਯਤਨ ਹੋਣ-ਝਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।