ਬੰਗਾ, 2 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰਦੁਆਰਾ ਨਵੀਂ ਨਿਰਮਲ ਕੁਟੀਆ ਪਿੰਡ ਅਟਾਰੀ, ਰਾਮਪੁਰ ਤੇ ਗੋਬਿੰਦਪੁਰ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ 57ਵੀਂ ਬਰਸੀ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਤੇ ਸੰਤ ਸਮਾਗਮ 8 ਜੂਨ ਨੂੰ ਕਰਵਾਏ ਜਾ ਰਹੇ ਹਨ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਵਾਲਿਆਂ ਦੀ ਆਗਵਾਈ ਵਿਚ ਹੋ ਰਹੇ ਇਨ੍ਹਾਂ ਸਮਾਗਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਤ ਬਾਬਾ ਜੋਗਿੰਦਰ ਸਿੰਘ ਨੈਕੀ ਵਾਲਿਆਂ ਨੇ ਦੱਸਿਆ 7 ਜੂਨ ਨੂੰ ਰਾਤਰੀ ਦੀਵਾਨ ਸਜਾਏ ਜਾਣਗੇ | ਆਰਤੀ ਕੀਰਤਨ ਉਪਰੰਤ ਇਨ੍ਹਾਂ ਰਾਤਰੀ ਦੀਵਾਨਾਂ ਦੌਰਾਨ ਬਾਬਾ ਰਵਿੰਦਰ ਸਿੰਘ ਜੌਨੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ | 8 ਜੂਨ ਨੂੰ ਪੰਥ ਦੇ ਮਹਾਨ ਕੀਰਤਨੀਏ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਆਪਣੀ ਸੁਰੀਲੀ ਕੀਰਤਨ ਸ਼ੈਲੀ ਦੁਆਰਾ ਗੁਰਬਾਣੀ ਗਾਇਨ ਕਰਕੇ ਸੰਗਤਾਂ ਦੇ ਮਨਾਂ ਵਿੱਚ ਅਥਾਹ ਆਤਮਿਕ ਖੁਸ਼ੀਆਂ ਦਾ ਸੰਚਾਰ ਕਰਨਗੇ | ਇਸੇ ਤਰ੍ਹਾਂ ਹੋਰ ਕੀਰਤਨੀ ਜਥਿਆਂ ਵਿਚ ਸੰਤ ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲੇ, ਬਾਬਾ ਲਾਲ ਸਿੰਘ ਜਲੰਧਰ ਵਾਲੇ, ਸੰਚ ਬਾਬਾ ਅਮਰੀਕ ਸਿੰਘ ਮਹਿਤਪੁਰ ਉੱਲਦਣੀ ਵਾਲੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸੇ ਤਰ੍ਹਾਂ ਹਰੀ ਕੀਰਤਨ ਵਿਦਿਆਲਾ ਗੁ: ਨਿਰਮਲ ਕੁਟੀਆ ਦੇ ਕੀਰਤਨੀਏ ਸਿੰਘਾਂ ਦਾ ਕੀਰਤਨੀ ਜਥਾ ਸੰਗਤਾਂ ਦੇ ਸਨਮੁੱਖ ਕੀਰਤਨ ਕਲਾ ਦਾ ਇਜ਼ਹਾਰ ਕਰੇਗਾ |