24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਖ਼ਾਲਸਾ ਪਰਿਵਾਰ ਨੂੰ ਅਕਾਲੀ ਆਗੂਆਂ ਵਲੋਂ ਵਧਾਈਆਂ

ਅਜੀਤ ਡੈਸਕ 30-05-2026
ਮਜਾਰੀ/ਸਾਹਿਬਾ, 29 ਮਈ (ਨਿਰਮਲਜੀਤ ਸਿੰਘ ਚਾਹਲ)-ਨਵਾਂਸ਼ਹਿਰ ਦੀਆਂ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੇਤੂ ਰਹੇ ਖ਼ਾਲਸਾ ਪਰਿਵਾਰ ਦੇ ਦੋ ਮੈਂਬਰਾਂ ਬੀਬੀ ਮੁਹਿੰਦਰਪਾਲ ਕੌਰ ਪਤਨੀ ਜਥੇ. ਗੁਰਬਖ਼ਸ਼ ਸਿੰਘ ਖ਼ਾਲਸਾ ਮੈਂਬਰ ਐਸ. ਜੀ. ਪੀ. ਸੀ. ਤੇ ਪਰਮ ਸਿੰਘ ਖ਼ਾਲਸਾ ਨੂੰ ਹਲਕਾ ਬਲਾਚੌਰ ਦੇ ਅਕਾਲੀ ਆਗੂਆਂ ਵਲੋਂ ਵਧਾਈ ਦਿੱਤੀ ਗਈ ਹੈ | ਇਸ ਬਾਰੇ ਦਿਲਾਵਰ ਸਿੰਘ ਦਿਲੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਹਨੀ ਟੋਂਸਾ, ਅਸ਼ੋਕ ਨਾਨੋਵਾਲ, ਗੁਰਦੀਪ ਸਿੰਘ ਬਕਾਪੁਰ, ਅਵਤਾਰ ਸਿੰਘ ਸਾਹਦੜਾ, ਤਰਲੋਚਨ ਸਿੰਘ ਰੱਕੜ, ਚੌ. ਬਿਮਲ ਸਿਆਣਾ, ਦਲਜੀਤ ਸਿੰਘ ਮਾਣੇਵਾਲ, ਰਣਵੀਰ ਸਿੰਘ ਭੱਟੀ, ਕੈਪ. ਹਰਬੰਸ ਸਿੰਘ ਥਿਆੜਾ, ਅਜਮੇਰ ਸਿੰਘ ਭਾਰਾਪੁਰ, ਜੋਗਿੰਦਰ ਸਿੰਘ ਅਟਵਾਲ, ਹਜ਼ੂਰਾ ਸਿੰਘ ਪੈਲੀ, ਭੁਪਿੰਦਰ ਸਿੰਘ ਨਾਗਰਾ, ਸਤਨਾਮ ਸਿੰਘ ਸਹੂੰਗੜਾ, ਢਾਡੀ ਹਰਨੇਕ ਸਿੰਘ ਥਿਆੜਾ, ਗੁਰਬਿੰਦਰ ਸਿੰਘ ਸੰਮਤੀ ਮੈਂਬਰ, ਗੁਰਪ੍ਰੀਤ ਗੁੱਜਰ, ਜਥੇ. ਮੋਹਣ ਸਿੰਘ ਟੱਪਰੀਆਂ, ਗੁਰਨਾਮ ਸਿੰਘ ਜੈਨਪੁਰ, ਹਰਭਜਨ ਸਿੰਘ ਟੱਪਰੀਆਂ, ਅਸ਼ਵਨੀ ਬੱਗੂਵਾਲ, ਹਰਦੇਵ ਸਿੰਘ ਮੌਹਰਾਂ, ਸੁਰਜੀਤ ਕੋਹਲੀ, ਅਸ਼ੋਕ ਬਜਾੜ, ਜਰਮਨ ਸਿੰਘ ਖ਼ਾਲਸਾ, ਗੁਰਚਰਨ ਸਿੰਘ ਭਾਰਾਪੁਰ, ਅਵਤਾਰ ਸਿੰਘ ਦਿਆਲਾਂ, ਸਤਿੰਦਰ ਸਿੰਘ ਸਜਾਵਲਪੁਰ, ਬਲਿਹਾਰ ਸਿੰਘ ਮਜਾਰੀ ਆਦਿ ਨੇ ਕਿਹਾ ਕਿ ਜਥੇ. ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਪਰਮ ਸਿੰਘ ਖ਼ਾਲਸਾ ਜਿਹੜੇ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ, ਜੋ ਹਰ ਵੇਲੇ ਲੋਕਾਂ ਦੇ ਨਾਲ ਦੁੱਖ-ਸੁੱਖ ਵਿਚ ਖੜ੍ਹਦੇ ਹਨ | ਲੋਕਾਂ ਵਲੋਂ ਇਸ ਪਰਿਵਾਰ ਨੂੰ ਇਹ ਪਿਆਰ ਦਾ ਵੱਡਾ ਤੋਹਫ਼ਾ ਦਿੱਤਾ ਹੈ |
ਪਿਛਲੀ ਖ਼ਬਰ ਮਾਤਾ ਵਿੱਦਿਆ ਦੇਵੀ ਆਦੋਆਣਾ ਨੂੰ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਸੁਨਿਆਰੇ ਦੀ ਦੁਕਾਨ ਤੋਂ ਮੁੰਦਰੀ ਚੋਰੀ ਕਰਕੇ ਔਰਤ ਹੋਈ ਫ਼ਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।