24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੁਨਿਆਰੇ ਦੀ ਦੁਕਾਨ ਤੋਂ ਮੁੰਦਰੀ ਚੋਰੀ ਕਰਕੇ ਔਰਤ ਹੋਈ ਫ਼ਰਾਰ

ਬੰਗਾ ਵਿਖੇ ਦੁਰਗਾ ਜਿਊਲਰ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋਈ ਸ਼ੱਕੀ ਔਰਤ ਤੇ ਦੁਕਾਨ ਮਾਲਕ ਨਿਤਿਨ ਦੁੱਗਲ ਗੱਲਬਾਤ ਕਰਦੇ ਹੋਏ | ਤਸਵੀਰ : ਧਰਮਵੀਰ ਪਾਲ <br/> 30-05-2026
ਬੰਗਾ, 29 ਮਈ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਬੰਗਾ ਦੇ ਮੇਨ ਰੋਡ ਸਿਟੀ ਥਾਣਾ ਦੇ ਬਿਲਕੁਲ ਨਾਲ ਲੱਗਦੇ ਦੁਰਗਾ ਜਿਊਲਰ ਵਿਖੇ ਇਕ ਔਰਤ ਕਰੀਬ 80 ਹਜ਼ਾਰ ਰੁਪਏ ਦੇ ਮੁੱਲ ਵਾਲੀ ਮੁੰਦਰੀ ਲੈ ਕੇ ਫ਼ਰਾਰ ਹੋ ਗਈ | ਇਸ ਸੰਬੰਧੀ ਦੁਕਾਨ ਦੇ ਮਾਲਕ ਨਿਤਿਨ ਦੁੱਗਲ ਨੇ ਦੱਸਿਆ ਕਿ ਇਕ ਔਰਤ ਸਾਡੀ ਦੁਕਾਨ 'ਤੇ ਆਈ ਤੇ ਮੁੰਦਰੀ ਦਿਖਾਉਣ ਲਈ ਕਿਹਾ, ਜਦੋਂ ਉਨ੍ਹਾਂ ਉਸ ਔਰਤ ਨੂੰ ਮੁੰਦਰੀਆਂ ਦੇ ਦੋ ਤਿੰਨ ਬਾਕਸ ਦਿਖਾਏ ਤਾਂ ਉਸ ਨੇ ਇਕ ਮੁੰਦਰੀ ਚੁੱਕ ਕੇ ਉਸ ਦੀ ਜਗ੍ਹਾ 'ਤੇ ਨਕਲੀ ਮੁੰਦਰੀ ਰੱਖ ਦਿੱਤੀ | ਉਨ੍ਹਾਂ ਦੱਸਿਆ ਕਿ ਉਸ ਔਰਤ ਨੇ ਦੋਨਾਂ ਬਾਂਹਾਂ 'ਤੇ ਸਲੀਵ ਪਾਏ ਹੋਏ ਸਨ, ਜਿਸ 'ਚ ਉਸ ਨੇ ਇਕ ਸੋਨੇ ਦੀ ਮੁੰਦਰੀ ਸਲੀਵ ਦੇ ਵਿਚ ਲਕੋ ਲਈ ਅਤੇ ਜਦ ਤੱਕ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਦਾ ਤਾਂ ਉਹ ਉਥੋਂ ਫ਼ਰਾਰ ਹੋ ਗਈ | ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਉਸ ਔਰਤ ਦੀ ਤਸਵੀਰ ਕੱਢੀ ਅਤੇ ਨਾਲ ਲੱਗਦੇ ਥਾਣਾ ਸਿਟੀ ਵਿਚ ਰਿਪੋਰਟ ਦਰਜ ਕਰਵਾ ਦਿੱਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੱਖ ਬਾਜ਼ਾਰਾਂ 'ਚ ਹੋਣਾ ਬਹੁਤ ਹੀ ਮਾੜੀ ਗੱਲ ਹੈ |
ਪਿਛਲੀ ਖ਼ਬਰ ਖ਼ਾਲਸਾ ਪਰਿਵਾਰ ਨੂੰ ਅਕਾਲੀ ਆਗੂਆਂ ਵਲੋਂ ਵਧਾਈਆਂ ਅਗਲੀ ਖ਼ਬਰ ਡਾ. ਅੰਬੇਡਕਰ ਸਕੂਲ ਸੰਧਵਾਂ ਵਿਖੇ ਮਾਪੇ-ਅਧਿਆਪਕ ਮਿਲਣੀ ਅੱਜ-ਨਛੱਤਰ ਕੌਰ ਹੀਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।