09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਰਨ ਲੋਕਾਂ 'ਚ ਰੋਸ ਦੀ ਲਹਿਰ-ਲੱਧੜ

ਅਜੀਤ ਡੈਸਕ 24-05-2026
ਨਵਾਂਸ਼ਹਿਰ, 23 ਮਈ (ਹਰਮਿੰਦਰ ਸਿੰਘ ਪਿੰਟੂ)-ਕੇਂਦਰ ਸਰਕਾਰ ਵਲੋਂ ਪਿਛਲੇ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਭਾਰੀ ਵਾਧੇ ਕਾਰਨ ਆਮ ਲੋਕਾਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਇਸ ਸੰਬੰਧੀ ਸਮਾਜ ਸੇਵਕ ਰਾਮ ਲੁਭਾਇਆ ਲੱਧੜ ਨੇ ਦੱਸਿਆ ਕਿ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਜ਼ਿੰਦਗੀ ਬਸਰ ਕਰ ਰਹੇ ਹਨ ਪਰ ਨਿੱਤ ਦਿਨ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਮਹਿੰਗਾਈ ਵਿਚ ਹੋਰ ਵੀ ਵਾਧਾ ਹੋ ਜਾਵੇਗਾ | ਉਨ੍ਹਾਂ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘਟਾਇਆ ਜਾਵੇ | ਜਿਥੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ ਉਸ ਨਾਲ ਹਰੇਕ ਚੀਜ਼ ਵਿਚ ਮਹਿੰਗਾਈ ਆਈ ਹੈ | ਇਸੇ ਤਰ੍ਹਾਂ ਰਸੋਈ ਗੈਸ ਦੀਆਂ ਕੀਮਤਾਂ ਵਿਚ ਵੀ ਵਾਧੇ ਕਾਰਨ ਘਰ ਦਾ ਬਜਟ ਹਿਲ ਗਿਆ ਹੈ | ਮਹਿੰਗਾਈ ਕਰਕੇ ਫਲ ਫਰੂਟ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ | ਗਰੀਬ ਦੀ ਪਹੁੰਚ ਤੋਂ ਫਰੂਟ ਬਾਹਰ ਹੋ ਗਿਆ | ਮਹਿੰਗਾਈ ਨੂੰ ਨੱਥ ਪਾਉਣ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟ ਕਰਨਾ ਮੁੱਖ ਲੋੜ ਹੈ |
ਪਿਛਲੀ ਖ਼ਬਰ ਨਿਸ਼ਾਨ ਸਿੰਘ ਭੰਬਰਾ ਸ਼੍ਰੋਮਣੀ ਅਕਾਲੀ ਦਲ (ਬ) ਗੜ੍ਹਸ਼ੰਕਰ ਦੇ ਯੂਥ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਖੰਡੂਪੁਰ ਦੇ ਸ਼ਮਸ਼ਾਨਘਾਟ ਲਈ 2 ਲੱਖ ਰੁਪਏ ਦੀ ਗਰਾਂਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।