08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਪ੍ਰਾਇਮਰੀ ਸਕੂਲ ਜਲਵਾਹਾ ਵਿਖੇ ਮਾਵਾਂ ਦੀ ਵਰਕਸ਼ਾਪ ਲਗਾਈ

ਅਜੀਤ ਡੈਸਕ 17-05-2026
ਉਸਮਾਨਪੁਰ, 16 ਮਈ (ਸੰਦੀਪ ਮਝੂਰ)-ਸਰਕਾਰੀ ਪ੍ਰਾਇਮਰੀ ਸਕੂਲ ਜਲਵਾਹਾ ਵਿਖੇ ਸਕੂਲ ਮੁਖੀ ਸੁਮਨ ਪ੍ਰੀਆ ਦੀ ਅਗਵਾਈ ਹੇਠ ਮਾਵਾਂ ਦੀ ਵਰਕਸ਼ਾਪ-1 ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲਗਾਈ ਗਈ | ਇਸ ਮੌਕੇ ਹੀਂਡ ਟੀਚਰ ਸੁਮਨ ਪ੍ਰੀਆ ਵਲੋਂ ਹਾਜ਼ਰ ਮਾਵਾਂ ਨੂੰ ਪੌਸਕੋ ਐਕਟ, ਬਾਲ ਸੁਰੱਖਿਆ ਕਾਨੂੰਨ, ਬੱਚਿਆਂ ਦੀ ਦੇਖਭਾਲ, ਸਿਹਤਮੰਦ ਖਾਣਾ, ਪਾਲਣ ਪੋਸ਼ਣ, ਬੱਚਿਆਂ ਨਾਲ ਸੰਚਾਰ, ਭਾਵਨਾਤਮਕ ਸਹਾਇਤਾ ਤੇ ਬੱਚਿਆਂ ਦੇ ਅਧਿਕਾਰਾਂ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਉਪਰੋਕਤ ਜਾਣਕਾਰੀ ਦੀ ਸਹਾਇਤਾ ਨਾਲ ਮਾਵਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਸੁਰੱਖਿਅਤ ਰੱਖ ਸਕਦੀਆਂ ਹਨ | ਇਸ ਮੌਕੇ ਸਕੂਲੀ ਬੱਚਿਆਂ ਦੀਆਂ ਮਾਵਾਂ ਤੋਂ ਇਲਾਵਾ ਅਧਿਆਪਕ ਵਿਵੇਕ ਸਿੰਘ, ਗੁਰਦੀਪ ਕੌਰ, ਕੁਲਵਿੰਦਰ ਕੌਰ, ਸੁਖਬੀਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨਵਜੋਤ ਪਬਲਿਕ ਹਾਈ ਸਕੂਲ ਬਲਾਚੌਰ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।