27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪਰਾਲੀ ਨਾ ਸਾੜਨ ਵਾਲੇ ਐੱਸ. ਬੀ. ਐੱਸ. ਨਗਰ ਦੇ ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 10-05-2026
ਨਵਾਂਸ਼ਹਿਰ, 9 ਮਈ (ਦੀਦਾਰ ਸਿੰਘ ਸ਼ੇਤਰਾ)-ਵਾਤਾਵਰਨ ਦੀ ਸੰਭਾਲ ਵੱਲ ਇਕ ਵੱਡਾ ਕਦਮ ਚੁੱਕਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਦਸ ਅਗਾਂਹਵਧੂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਉਨ੍ਹਾਂ ਦੇ ਦਿ੍ੜ ਇਰਾਦੇ ਲਈ 'ਚੈਂਪੀਅਨਜ਼ ਆਫ਼ ਗ੍ਰੀਨਰ ਪੰਜਾਬ' ਵਜੋਂ ਸਨਮਾਨਿਤ ਕੀਤਾ | ਇਸ ਸੰਬੰਧੀ ਇਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਟ੍ਰੇਨਿੰਗ ਕੇ. ਵੀ. ਕੇ. ਲੰਗੜੋਆ ਨੇ ਦੱਸਿਆ ਕਿ ਇਹ ਸਨਮਾਨ ਪੀ. ਏ. ਯੂ. ਲੁਧਿਆਣਾ ਦੇ ਪਾਲ ਆਡੀਟੋਰੀਅਮ ਵਿਖੇ ਹੋਏ 'ਸਸਟੇਨੇਬਲ ਐਗਰੀਕਲਚਰ ਐਂਡ ਕਰੌਪ ਰੈਜ਼ੀਡਿਊ ਮੈਨੇਜਮੈਂਟ ਸਮਿਟ' (ਟਿਕਾਊ ਖੇਤੀਬਾੜੀ ਤੇ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਸੰਮੇਲਨ) ਦੌਰਾਨ ਦਿੱਤਾ | ਇਹ ਸਮਾਗਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ. ਏ. ਯੂ.), ਲੁਧਿਆਣਾ ਤੇ ਕਲੀਨ ਏਅਰ ਪੰਜਾਬ ਵਲੋਂ ਆਈ. ਸੀ. ਏ. ਆਰ.-ਅਟਾਰੀ, ਜ਼ੋਨ-1 ਲੁਧਿਆਣਾ ਦੀ ਸਰਪ੍ਰਸਤੀ ਹੇਠ ਸਾਂਝੇ ਤੌਰ 'ਤੇ ਕਰਵਾਇਆ | ਸਮਾਗਮ ਦੌਰਾਨ ਡਾ. ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ, ਪੀ. ਏ. ਯੂ. ਲੁਧਿਆਣਾ ਨੇ ਡਾ. ਹਨੂੰਮਾਨ ਸਹਾਏ ਜਾਟ, ਡਾਇਰੈਕਟਰ ਆਈ. ਸੀ. ਏ. ਆਰ.-ਆਈ. ਆਈ. ਐਮ. ਆਰ., ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ ਅਤੇ ਡਾ. ਜੀ. ਐਸ. ਮੱਕੜ, ਇੰਚਾਰਜ ਪਲਾਂਟ ਹੈਲਥ ਕਲੀਨਿਕ, ਪੀ. ਏ. ਯੂ. ਲੁਧਿਆਣਾ ਦੇ ਨਾਲ ਮਿਲ ਕੇ ਇਹ ਪੁਰਸਕਾਰ ਪ੍ਰਦਾਨ ਕੀਤੇ | ਸਾਡੇ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਕੇ. ਵੀ. ਕੇ. ਲੰਗੜੋਆ ਨੇ ਇਲਾਕੇ ਵਿਚ ਫ਼ਸਲੀ ਰਹਿੰਦ-ਖੂੰਹਦ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਨਿਪੁੰਨ ਅਗਵਾਈ ਤੇ ਅਣਥੱਕ ਯਤਨਾਂ ਬਦਲੇ ਕਿਸਾਨਾਂ ਦੇ ਨਾਲ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਪਰਾਲੀ ਨਾ ਸਾੜਨ ਦੀ ਪ੍ਰਾਪਤੀ ਲਈ ਸਨਮਾਨਿਤ ਹੋਣ ਵਾਲੇ ਦਸ ਕਿਸਾਨਾਂ ਵਿਚ ਪਿੰਡ ਸਾਹਦੜਾ ਤੋਂ ਕੇਵਲ ਸਿੰਘ, ਗੁਰਨੇਕ ਸਿੰਘ ਤੇ ਗੁਰਰਾਕੇਸ਼ ਸਿੰਘ, ਜੈਨਪੁਰ ਤੋਂ ਅਮਨਜੀਤ ਸਿੰਘ, ਛਿਦੌੜੀ ਤੋਂ ਜਰਮਨ ਸਿੰਘ ਅਤੇ ਜੁਲਾਹ ਮਾਜਰਾ ਤੋਂ ਦਵਿੰਦਰ ਸਿੰਘ (ਸਰਪੰਚ), ਗੁਰਦਿਆਲ ਸਿੰਘ, ਕੁਲਦੀਪ ਸਿੰਘ, ਅਮਰਜੀਤ ਸਿੰਘ ਅਤੇ ਅਰਵਿੰਦਰ ਸਿੰਘ ਸ਼ਾਮਲ ਹਨ | ਇਸ ਮੌਕੇ ਡਾ. ਪ੍ਰਦੀਪ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੀ. ਏ. ਯੂ. ਲੁਧਿਆਣਾ ਵਲੋਂ ਇਨ੍ਹਾਂ ਕਿਸਾਨਾਂ ਨੂੰ ਦਿੱਤੀ ਗਈ ਮਾਨਤਾ ਪੰਜਾਬ ਵਿਚ ਟਿਕਾਊ ਖੇਤੀਬਾੜੀ ਵੱਲ ਇਕ ਅਹਿਮ ਤਬਦੀਲੀ ਦਾ ਸੰਕੇਤ ਹੈ |
ਪਿਛਲੀ ਖ਼ਬਰ ਬਲਾਚੌਰ ਬਾਈਪਾਸ ਕੰਗਣਾ ਪੁਲ ਵਿਖੇ ਐਕਟਿਵਾ ਚਾਲਕ ਨੂੰ ਅਣਪਛਾਤੀ ਕਾਲੀ ਸਕਾਰਪੀਓ ਨੇ ਮਾਰੀ ਫੇਟ ਅਗਲੀ ਖ਼ਬਰ ਘਰ ਤੋਂ ਦੁਕਾਨ ਖੋਲ੍ਹਣ ਜਾਂਦੇ ਸਮੇਂ ਦੁਕਾਨਦਾਰ ਨੂੰ ਹਮਲਾ ਕਰਕੇ ਕੀਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।