27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸੂਬਾ ਪੱਧਰੀ ਹੜਤਾਲ ਦਾ ਘਨੌਰ 'ਚ ਵਿਆਪਕ ਅਸਰ ਸਰਕਾਰੀ ਦਫ਼ਤਰ ਮੁਕੰਮਲ ਬੰਦ

ਘਨੌਰ, (ਪਟਿਆਲਾ), 27 ਅਗਸਤ (ਸਰਦਾਰਾ ਸ‌ਿੰਘ ਲਾਛੜੂ)- ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਅਤੇ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤੇ ਗਏ ਮਹਾ ਹੜਤਾਲ ਦੇ ਸੱਦੇ ਦਾ ਅੱਜ ਕਸਬਾ ਘਨੌਰ ਅਤੇ ਆਸ-ਪਾਸ ਦੇ ਇਲਾਕੇ ਵਿਚ ਪੂਰਨ ਅਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਹੜਤਾਲ ਕਾਰਨ ਇਲਾਕੇ ਦੇ ਸਮੂਹ ਸਰਕਾਰੀ ਵਿਭਾਗਾਂ ਦਾ ਕੰਮਕਾਜ ਮੁਕੰਮਲ ਤੌਰ 'ਤੇ ਠੱਪ ਰਿਹਾ ਅਤੇ ਦਫ਼ਤਰਾਂ ਦੇ ਬਾਹਰ ਦਿਨ ਭਰ ਸੁੰਨਸਾਨ ਛਾਈ ਰਹੀ।

ਅਜੀਤ ਡੈਸਕ 27-08-2026

ਅੱਜ ਸਵੇਰ ਤੋਂ ਹੀ ਤਹਿਸੀਲ ਦਫ਼ਤਰ, ਫ਼ਰਦ ਕੇਂਦਰ, ਸੇਵਾ/ਸੁਵਿਧਾ ਕੇਂਦਰ, ਪਾਵਰਕਾਮ (ਬਿਜਲੀ ਦਫ਼ਤਰ), ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਪੂਰੀ ਤਰ੍ਹਾਂ ਬੰਦ ਰਹੇ। ਸਰਕਾਰੀ ਸਕੂਲਾਂ ਵਿਚ ਵੀ ਅਧਿਆਪਕਾਂ ਅਤੇ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਕਾਰਨ ਪੜ੍ਹਾਈ ਦਾ ਕੰਮ ਪ੍ਰਭਾਵਿਤ ਰਿਹਾ। ਹਾਲਾਂਕਿ ਕੁਝ ਦਫ਼ਤਰ ਨਿਯਮ ਮੁਤਾਬਕ ਖੁੱਲ੍ਹੇ ਦਿਖਾਈ ਦਿੱਤੇ, ਪ੍ਰੰਤੂ ਉੱਥੇ ਸੰਬੰਧਿਤ ਅਧਿਕਾਰੀ ਅਤੇ ਮੁਲਾਜ਼ਮ ਸੀਟਾਂ ਤੇ ਸਨ।

ਪਿਛਲੀ ਖ਼ਬਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਲੁਧਿਆਣਾ ਸਿਵਲ ਹਸਪਤਾਲ ਦੀ ਓ.ਪੀ.ਡੀ. ਬੰਦ, ਮਰੀਜ਼ ਹੋ ਰਹੇ ਹਨ ਪਰੇਸ਼ਾਨ ਅਗਲੀ ਖ਼ਬਰ ਆਈ.ਏ.ਐਸ. ਅਧਿਕਾਰੀ ਕੰਵਲਪ੍ਰੀਤ ਬਰਾੜ 10 ਦਿਨਾਂ ’ਚ ਦੂਜੀ ਵਾਰ ਪੇਸ਼ੀ ਲਈ ਪੁੱਜੀ ਈ.ਡੀ. ਦਫ਼ਤਰ