05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੀ ਮੌਤ 'ਤੇ ਵੱਖ-ਵੱਖ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਆਤਮਿਕ ਸ਼ਾਂਤੀ ਲਈ ਭੋਗ 11 ਨੂੰ

ਅਜੀਤ ਡੈਸਕ 09-05-2026
ਪੋਜੇਵਾਲ ਸਰਾਂ, 8 ਮਈ (ਨਵਾਂਗਰਾਈ)-ਪਿਛਲੇ ਦਿਨੀਂ ਪਿੰਡ ਚਾਂਦਪੁਰ ਰੁੜਕੀ ਦੇ ਚੌਧਰੀ ਦਿਲਬਾਗ ਰਾਏ ਮੀਲੂ ਸਪੁੱਤਰ ਸਵ: ਚੌਧਰੀ ਬਲਵੰਤ ਰਾਏ ਅਕਾਲ ਚਲਾਣਾ ਕਰ ਗਏ | ਚੌਧਰੀ ਦਿਲਬਾਗ ਰਾਏ ਮੀਲੂ ਦੀ ਮੌਤ 'ਤੇ ਉਨ੍ਹਾਂ ਦੇ ਸਪੁੱਤਰ ਸੁਖਵਿੰਦਰ ਸਿੰਘ, ਭਰਾ ਬਲਦੇਵ ਸਿੰਘ ਮੀਲੂ ਤੇ ਹਰਦੇਵ ਸਿੰਘ ਮੀਲੂ ਨਾਲ ਡਿਪਟੀ ਸਪੀਕਰ ਜੈ ਕਿ੍ਸ਼ਨ ਸਿੰਘ ਰੌੜੀ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕੁਮਾਰ ਕਟਾਰੀਆ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਅਸ਼ੋਕ ਕੁਮਾਰ ਨਾਨੋਵਾਲ, ਕਾਮਰੇਡ ਮਹਾਂ ਸਿੰਘ ਰੌੜੀ, ਚੌਧਰੀ ਇੰਦਰਜੀਤ ਲੁੱਡੀ, ਜਤਿੰਦਰ ਸਿੰਘ ਜਿੰਦੂ, ਅਸੋਕ ਕੁਮਾਰ ਸਰਪੰਚ ਭੋਲੇਵਾਲ, ਸੁਦੇਸ ਕੁਮਾਰ ਕਟਾਰੀਆ, ਡਾ. ਸੁਭਾਸ ਚੰਦ ਸਾਬਕਾ ਖੇਤੀਬਾੜੀ ਅਫਸਰ, ਪਰਮਾ ਨੰਦ, ਮਾਸਟਰ ਸੁਰਜੀਤ ਸਿੰਘ ਹੱਕਲਾ ਨਵਾਂਗ੍ਰਾਂ, ਰਾਮ ਸਰੂਪ ਭਾਟੀਆ ਰਿਟਾ, ਡੀ. ਐਸ. ਪੀ., ਮਦਨ ਲਾਲ ਕਟਾਰੀਆ ਪੋਜੇਵਾਲ ਆਦਿ ਸਮੇਤ ਅਨੇਕਾਂ ਪਤਵੰਤਿਆ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਚੌਧਰੀ ਦਿਲਬਾਗ ਰਾਏ ਦੀ ਆਤਮਿਕ ਸਾਂਤੀ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ 11 ਮਈ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ |
ਪਿਛਲੀ ਖ਼ਬਰ ਹੀਉਂ 'ਚ ਆਂਗਣਵਾੜੀ ਸੈਂਟਰ ਨੂੰ ਐਨ. ਆਰ. ਆਈ. ਵਲੋਂ ਇਨਵਰਟਰ ਭੇਟ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਪੱਲੀ ਉੱਚੀ ਦੇ ਬੱਚਿਆਂ ਨੂੰ ਵੰਡੀ ਲਿਖਣ ਸਮੱਗਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।