06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਖੇਤੀਬਾੜੀ ਦਫ਼ਤਰ ਨੂੰ ਜਾਣ ਵਾਲੀ ਗਲੀ ਹੋਈ ਮੁਕੰਮਲ

ਅਜੀਤ ਡੈਸਕ 09-05-2026
ਸੜੋਆ, 8 ਮਈ (ਹਰਮੇਲ ਸਹੂੰਗੜਾ)-ਖੇਤੀਬਾੜੀ ਦਫ਼ਤਰ ਅਤੇ ਭੋਂ ਪਰਖ ਪ੍ਰਯੋਗਸ਼ਾਲਾ ਸੜੋਆ ਜਿਹੜੀ ਕਿ 30-4-1999 ਨੂੰ ਅਕਾਲੀ ਸਰਕਾਰ ਵੇਲੇ ਇਹ ਦਫ਼ਤਰ ਬਣਾਇਆ ਗਿਆ ਸੀ, ਜਿਸ ਦਾ ਉਦਘਾਟਨ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਸਰਦਾਰ ਗੁਰਦੇਵ ਸਿੰਘ ਬਾਦਲ ਵਲੋਂ ਕੀਤਾ ਗਿਆ ਸੀ | ਬਹੁਤ ਲੰਮਾ ਸਮਾਂ ਬੀਤ ਜਾਣ ਬਾਅਦ ਇਸ ਦਫਤਰ ਦੇ ਮੁਲਾਜ਼ਮਾਂ ਨੂੰ ਆਉਣ ਜਾਣ ਦੇ ਰਸਤੇ ਦੀ ਬਹੁਤ ਤੰਗੀ ਹੋਣ ਕਰਕੇ ਨਾਲ ਲੱਗਦੇ ਘਰਾਂ ਵਿਚੋਂ ਗੁਜਰ ਕੇ ਦਫਤਰ ਜਾਣਾ ਪੈਂਦਾ ਸੀ | ਦਫਤਰ ਦੇ ਮੁਲਾਜ਼ਮਾਂ ਨੇ ਪਹਿਲੀਆਂ ਪੰਚਾਇਤਾਂ ਕੋਲ ਬਹੁਤ ਗੇੜੇ ਮਾਰੇ ਕੁਝ ਹੱਥ ਪੱਲੇ ਨਾ ਪਿਆ ਹੁਣ ਜਦੋਂ ਨਵੀਂ ਪੰਚਾਇਤ ਹੋਂਦ ਵਿਚ ਆਈ ਉਥੋਂ ਦੇ ਮੁਲਾਜ਼ਮਾਂ ਨੇ ਬੀ. ਡੀ. ਪੀ. ਓ. ਅਸ਼ੋਕ ਕੁਮਾਰ ਨਾਲ ਸੰਪਰਕ ਕਰਕੇ ਇਸ ਕੱਚੇ ਰਸਤੇ ਨੂੰ ਪੱਕਾ ਕਰਾਉਣ ਲਈ ਬੇਨਤੀ ਕੀਤੀ ਜਿਸ ਨੂੰ ਕਿ ਨਵੇਂ ਸਰਪੰਚ ਰਾਜੀਵ ਕੁਮਾਰ ਪੁੰਨੂ ਨੇ ਪੰਚਾਇਤੀ ਫੰਡ 'ਚੋਂ ਇਸ ਗਲੀ ਨੂੰ ਮੁਕੰਮਲ ਕਰਵਾਇਆ ਗਿਆ ਹੈ | ਸਰਪੰਚ ਨੇ ਦੱਸਿਆ ਕਿ ਇਹ ਗਲੀ ਬਣਨ ਦੇ ਨਾਲ ਦਫਤਰ ਦੇ ਮੁਲਾਜ਼ਮਾਂ ਤੇ ਕਿਸਾਨਾਂ ਤੇ ਕਾਲੋਨੀ ਵਿਚ ਰਹਿ ਰਹੇ ਘਰਾਂ ਨੂੰ ਵੀ ਸੌਖ ਹੋ ਗਈ ਹੈ | ਬਰਸਾਤ ਦੇ ਦਿਨਾਂ ਵਿਚ ਦਫ਼ਤਰ ਜਾਣਾ ਮੁਸ਼ਕਿਲ ਹੋ ਜਾਂਦਾ ਸੀ | ਸਰਪੰਚ ਨੇ ਬੀ. ਡੀ. ਪੀ. ਓ. ਦਫਤਰ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਮੁਲਾਜ਼ਮਾਂ ਦੀ ਮੁਸ਼ਕਿਲ ਨੂੰ ਦੇਖਦਿਆਂ ਹੋਇਆ ਇਸ ਗਲੀ ਦਾ ਕੰਮ ਮੁਕੰਮਲ ਕਰਵਾਇਆ ਹੈ | ਇਸ ਮੌਕੇ ਪੰਚ ਸੁਰਿੰਦਰ ਪਾਲ ਅਜੇ ਕੁਮਾਰ ਨੇ ਵੀ ਮਹਿਕਮੇ ਦਾ ਧੰਨਵਾਦ ਕੀਤਾ ਹੈ |
ਪਿਛਲੀ ਖ਼ਬਰ ਝਿੜੀ ਅਸਥਾਨ ਪੱਲੀ ਝਿੱਕੀ ਵਿਖੇ ਚਾਰ ਰੋਜ਼ਾ ਜੋੜ ਮੇਲਾ 23 ਤੋਂ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨੇ ਮਾਨਵਤਾ ਦੀ ਸੇਵਾ ਦੇ 10 ਸਾਲ ਕੀਤੇ ਪੂਰੇ ਪ੍ਰਸ਼ਾਸਨ ਤੇ ਰਾਜਪਾਲ ਵਲੋਂ ਮਿਲ ਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।