14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਯੁੱਧ ਨਸ਼ਿਆਂ ਵਿਰੁੱਧ ਡੀ. ਐੱਸ. ਪੀ. ਬਲਾਚੌਰ ਨੇ ਸੜੋਆ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ

ਸੜੋਆ ਵਿਖੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕਰਨ ਉਪਰੰਤ ਡੀ.ਐਸ.ਪੀ ਬਲਾਚੌਰ, ਐੱਸ.ਐੱਚ ਓ. ਪੋਜੇਵਾਲ ਰਾਜ ਪਰਮਿੰਦਰ ਕੌਰ ਅਤੇ ਚੌਂਕੀ ਇੰਚਾਰਜ ਗਗਨਦੀਪ ਸਿੰਘ ਸੜੋਆ ਨਾਲ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਪੰਚ ਆਦਿ | ਤਸਵੀਰ : ਸਹੂੰਗੜਾ <br/> 18-04-2026
ਸੜੋਆ, 17 ਅਪ੍ਰੈਲ (ਹਰਮੇਲ ਸਹੂੰਗੜਾ)-ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਸਫਲ ਬਣਾਉਣ ਲਈ ਸਬ ਡਵੀਜ਼ਨ ਬਲਾਚੌਰ ਦੇ ਡੀ. ਐੱਸ. ਪੀ. ਹੇਮੰਤ ਮਲਹੋਤਰਾ ਨੇ ਸੜੋਆ ਪੁਲਿਸ ਚੌਂਕੀ ਵਿਖੇ ਪਹੁੰਚ ਕੇ ਪਿੰਡਾਂ ਦੇ ਵੱਖ-ਵੱਖ ਸਰਪੰਚਾਂ, ਪੰਚਾਂ ਨੰਬਰਦਾਰਾਂ ਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਕਿਸੇ ਵੀ ਪਿੰਡ 'ਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੋਵੇ ਜਾਂ ਪੀਂਦਾ ਹੋਵੇ ਉਹਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਨਾਲ ਹੀ ਕਿਹਾ ਕਿ ਪਿੰਡਾਂ ਦੇ ਸਰਪੰਚ ਸਾਨੂੰ ਲਿਸਟਾਂ ਬਣਾ ਕੇ ਦੇਣ ਤਾਂ ਜੋ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਸਕੀਏ ਨਾਲ ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਿਆਦਾ ਨਸ਼ਾ ਕਰਦਾ ਹੈ ਅਸੀਂ ਉਸ ਨੂੰ ਨਸ਼ਾ ਕੇਂਦਰ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਵਾਂਗੇ | ਜਿਸ ਨਾਲ ਉਹ ਵਿਅਕਤੀ ਆਪਣੀ ਜ਼ਿੰਦਗੀ ਜੀਅ ਸਕੇ | ਇਸ ਮੌਕੇ ਰਾਜ ਪਰਮਿੰਦਰ ਕੌਰ ਥਾਣਾ ਮੁਖੀ ਪੋਜੇਵਾਲ, ਗਗਨਦੀਪ ਸਿੰਘ ਚੌਂਕੀ ਇੰਚਾਰਜ ਸੜੋਆ, ਏ.ਐੱਸ.ਆਈ. ਕੀਮਤੀ ਲਾਲ, ਏ.ਐੱਸ.ਆਈ. ਨਰਿੰਦਰ ਸਿੰਘ, ਸੀਨੀਅਰ ਕਾਂਸਟੇਬਲ ਨੋਨਾ ਸਿੰਘ, ਕਿਰਨ ਕੌਰ ਪੰਚ ਦਿਆਲਾ, ਗੁਰਦੀਪ ਸਿੰਘ ਸਰਪੰਚ ਛੌਦੜੀ, ਭੁਪਿੰਦਰ ਸਰਪੰਚ ਬੇਗਮਪੁਰ, ਬਿਮਲਾ ਦੇਵੀ ਸਰਪੰਚ ਹਿਆਤਪੁਰ ਜੱਟਾਂ, ਕੁਲਦੀਪ ਸਿੰਘ ਠੇਕੇਦਾਰ, ਪ੍ਰਦੀਪ ਕੌਂਸਲ, ਦੀਪਾ ਦੱਤਾ, ਸਰਪੰਚ ਰਜੀਵ ਕੁਮਾਰ ਪੁੰਨੂ ਸੜੋਆ, ਸੁਖਦੇਵ ਸਿੰਘ ਨੰਬਰਦਾਰ ਸ਼ੇਖੂ ਕੁੱਲਪੁਰ, ਮਨਜੀਤ ਸਿੰਘ ਸੂਦ ਆਲੋਵਾਲ, ਗੁਰਮੇਲ ਪਟਵਾਰੀ ਦਿਆਲਾ, ਅਰਵਿੰਦਰ ਕੁਮਾਰ ਫੌਜੀ ਦਿਆਲਾ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਪੰਚ ਸਰਪੰਚ ਮੋਹਤਵਰ ਵਿਅਕਤੀ ਹਾਜ਼ਰ ਸਨ |
ਪਿਛਲੀ ਖ਼ਬਰ ਘੁੰਮਣਾਂ 'ਚ ਗੁਰਬਖਸ਼ ਸਿੰਘ ਖ਼ਾਲਸਾ ਦਾ ਸਨਮਾਨ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਲਾਚੌਰ ਤੋਂ ਸੰਗਤ ਵਾਲੀ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।