14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬਲਾਚੌਰ ਤੋਂ ਸੰਗਤ ਵਾਲੀ ਬੱਸ ਰਵਾਨਾ

ਅਜੀਤ ਡੈਸਕ 18-04-2026
ਬਲਾਚੌਰ, 17 ਅਪ੍ਰੈਲ (ਨਰੇਸ਼ ਧੌਲ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਐੱਮ. ਸੀ. ਨਿਰਮਲਾ ਰਾਣੀ ਅਤੇ ਐੱਸ. ਸੀ. ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਆਦਿ ਦੀ ਅਗਵਾਈ ਹੇਠ ਬਲਾਚੌਰ ਮਹਿੰਦੀਪੁਰ ਤੋਂ ਵੱਖ-ਵੱਖ ਧਾਰਮਿਕ ਅਸਥਾਨਾਂ ਅਤੇ ਤੀਰਥ ਅਸਥਾਨਾਂ ਦੇ ਦਰਸ਼ਨਾਂ ਲਈ ਸੰਗਤਾਂ ਵਾਲੀ ਬੱਸ ਨੂੰ ਰਵਾਨਾ ਕੀਤਾ ਗਿਆ | ਐੱਮ.ਸੀ. ਨਿਰਮਲਾ ਰਾਣੀ ਅਤੇ ਪ੍ਰਧਾਨ ਕੁਲਦੀਪ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਇਸ ਉਪਰਾਲੇ ਨਾਲ ਹਰ ਵਰਗ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਾਪਤ ਹੋ ਰਹੀ ਹੈ | ਕਿਉਂਕਿ ਵੱਖ-ਵੱਖ ਸਥਾਨਾਂ ਦੇ ਦਰਸ਼ਨ ਕਰਨ ਲਈ ਬਗੈਰ ਖਰਚੇ ਤੋਂ ਹਰ ਵਿਅਕਤੀ ਇਸ ਦਾ ਲਾਭ ਉਠਾ ਸਕਦਾ ਹੈ | ਇਸ ਮੌਕੇ ਪਰਮਜੀਤ ਕੌਰ, ਬਲਵਿੰਦਰ ਕੌਰ, ਬਚਨ ਕੌਰ, ਪ੍ਰਕਾਸ਼ ਕੌਰ, ਪਾਲ ਕੌਰ, ਸੁਰਜੀਤ ਕੌਰ, ਜਸਵੀਰ ਕੌਰ, ਨਿਰਮਲ ਕੌਰ, ਕਸ਼ਮੀਰ ਕੌਰ, ਜੀਤੋ ਦੇਵੀ, ਸੁਰਜੀਤ ਕੌਰ, ਭਗਤ ਸਿੰਘ, ਪਰਮਜੀਤ ਸਿੰਘ, ਰਜਿੰਦਰ ਕੁਮਾਰ, ਸਸ਼ੀ ਬਾਲਾ, ਸਵਿਤਾ ਰਾਣੀ, ਰਚਨਾ ਰਾਣੀ ਅਤੇ ਸਮੂਹ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਡੀ. ਐੱਸ. ਪੀ. ਬਲਾਚੌਰ ਨੇ ਸੜੋਆ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਕਮਾਮ 'ਚ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।