11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪਿੰਡ ਬੱਛੂਆਂ ਦੀ ਇਤਜ਼ਾਮੀਆਂ ਮੁਸਲਿਮ ਮਸਜਿਦ ਕਮੇਟੀ ਨੇ ਮਦਰੱਸੇ ਦਾ ਰੱਖਿਆ ਨੀਂਹ ਪੱਥਰ

ਅਜੀਤ ਡੈਸਕ 12-04-2026
ਕਾਠਗੜ੍ਹ, 11 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)- ਸਬ ਡਵੀਜ਼ਨ ਬਲਾਚੌਰ ਵਿੱਚ ਪੈਂਦੇ ਪਿੰਡ ਬੱਛੂਆਂ ਵਿਖੇ ਇਤਜਾਮੀਆਂ ਮੁਸਲਿਮ ਮਸਜਿਦ ਕਮੇਟੀ ਦੇ ਉਪਰਾਲੇ ਨਾਲ ਪਿੰਡ ਵਿੱਚ ਮਦਰੱਸੇ ਦੀ ਸਥਾਪਤਾ ਕੀਤੇ ਜਾਣ ਲਈ ਇੱਕ ਵੱਡੇ ਕਾਰਜ ਦੀ ਅਰੰਭਤਾ ਕੀਤੀ ਗਈ ਹੈ | ਜਿਨ੍ਹਾਂ ਵਲੋਂ ਇਸ ਮਦਰਸੇ ਦਾ ਨਾਮ ਰਸਮੀ ਤੌਰ 'ਤੇ 'ਜਾਮੀਆ ਫ਼ਰੂਕ-ਏ-ਆਜ਼ਮ' ਰੱਖਿਆ ਗਿਆ ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਅਤੇ ਨੀਂਹ ਪੱਥਰ ਦੀ ਰਸਮ ਮੁਫਤੀ ਫਰੀਦ ਸ਼ਾਹ ਵਲੋਂ ਆਪਣੇ ਕਰਕਮਲਾਂ ਨਾਲ ਨਿਭਾਈ ਗਈ | ਨੀਂਹ ਪੱਥਰ ਦੀ ਰਸਮ ਉਪਰੰਤ ਮੁਫਤੀ ਫਰੀਦ ਸ਼ਾਹ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਤਜਾਮੀਆਂ ਮਸਜਿਦ ਕਮੇਟੀ ਵਲੋਂ ਕੀਤਾ ਗਿਆ ਇਹ ਉਪਰਾਲਾ ਅਤੀ ਸ਼ਲਾਘਾਯੋਗ ਹੈ ਅਤੇ ਸਾਨੂੰ ਸਾਰਿਆਂ ਨੂੰ ਅਜਿਹੇ ਸਮਾਜ ਸੇਵੀ ਕਾਰਜਾਂ ਨੂੰ ਸਿਰੇ ਚੜ੍ਹਾਉਣ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਰਹਿਣਾ ਚਾਹੀਦਾ ਹੈ | ਇਸ ਮੌਕੇ ਇਤਜਾਮੀਆਂ ਮੁਸਲਿਮ ਕਮੇਟੀ ਦੇ ਪ੍ਰਧਾਨ ਹਾਜੀ ਨੂਰਦੀਨ ਵਲੋਂ ਆਏ ਹੋਏ ਪਤਵੱਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਅੰਦਰ ਮਦਰੱਸੇ ਦੀ ਕਮੀ ਹੋਣ ਕਾਰਨ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਬੱਚਿਆਂ ਨੂੰ ਤਾਲੀਮ ਪ੍ਰਾਪਤ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਆਖਿਆ ਕਿ ਸਮੂਹ ਕਮੇਟੀ ਅਤੇ ਭਾਈਚਾਰੇ ਦੇ ਸਹਿਯੋਗ ਨਾਲ ਇਸ ਮਦਰੱਸੇ ਦੀ ਅਰੰਭਤਾ ਕੀਤੀ ਗਈ ਹੈ | ਇਸ ਮਦਰੱਸੇ ਦੇ ਬਣਨ ਉਪਰੰਤ ਇਲਾਕੇ ਦੇ ਬੱਚਿਆ ਨੂੰ ਪੰਜਾਬੀ, ਹਿੰਦੀ, ਅੰਗਰੇਜੀ, ਅਰਬੀ ਅਤੇ ਉਰਦੂ ਭਾਸ਼ਾ ਦੀ ਤਾਲੀਮ ਹਾਸਲ ਕਰਨ ਲਈ ਲਾਭ ਪ੍ਰਾਪਤ ਹੋਵੇਗਾ | ਇਸ ਮੌਕੇ ਹਾਜੀ ਉਮਰਦੀਨ, ਮੌਲਬੀ ਆਰਿਫ ਮੀਸਬਾਹੀ, ਮੁਫਤੀ ਵਸੀਮ ਮੀਮਬਾਹੀ, ਮੌਲਵੀ ਤਾਰਿਕ ਰਜਾ, ਮੌਲਵੀ ਤੋਸੀਫ ਰਜਾ, ਮੌਲਵੀ ਡਾਕਟਰ ਸਲੀਮ, ਅਲੀ, ਮੁਹੰਮਦ, ਹਾਜੀ ਕਾਲੂ, ਹਾਜੀ ਫਕਰਦੀਨ, ਸਾਦਮ, ਮਹਿੰਦੀ ਹਸਨ, ਮੁਹੰਮਦ ਖਲੀਲ, ਮੁਹੰਮਦ ਰਿਜਵਾਨ, ਰਿਆਸਤ ਅਲੀ, ਅਬਦੁੱਲ ਲਤੀਫ ਅਤੇ ਹੋਰ ਵੀ ਪ੍ਰਮੁੱਖ ਸਖਸੀਅਤਾਂ ਮੌਜੂਦ ਸਨ |
ਪਿਛਲੀ ਖ਼ਬਰ ਅਮਰਦੀਪ ਕਾਲਜ ਮੁਕੰਦਪੁਰ 'ਚ ਕੰਪਿਊਟਰ ਸਾਇੰਸ ਵਿਭਾਗ ਵਲੋਂ ਟੈੱਕ-ਫੈੱਸਟ ਕਰਵਾਇਆ ਅਗਲੀ ਖ਼ਬਰ ਸੀਨੀਅਰ ਭਾਜਪਾ ਆਗੂ ਤੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੂੰ ਸੈਂਕੜੇ ਸੇਜਲ ਅੱਖਾਂ ਨੇ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।