11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੀਨੀਅਰ ਭਾਜਪਾ ਆਗੂ ਤੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 12-04-2026
ਕਾਠਗੜ੍ਹ, 11 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ) - ਬੀ.ਜੇ.ਪੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਜੋ ਪਿਛਲੇ ਕਈ ਦਿਨਾਂ ਤੋਂ ਲਾਪਤਾ ਸਨ ਅਤੇ ਉਨ੍ਹਾਂ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ | ਜਿਸ ਦੇ ਨਾਲ ਪਰਿਵਾਰ ਅਤੇ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦਾ ਸਸਕਾਰ ਪਿੰਡ ਪਨਿਆਲੀ ਕਲਾਂ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਬੇਟੇ ਮੇਜਰ ਰੋਹਿਤ ਸ਼ਰਮਾ ਨੇ ਦਿੱਤੀ | ਇਸ ਮੌਕੇ ਵਰਿੰਦਰ ਕੌਰ ਥਾਦੀਂ ਸੀਨੀਅਰ ਬੀ.ਜੇ.ਪੀ ਆਗੂ, ਜ਼ਿਲ੍ਹਾ ਪ੍ਰਧਾਨ ਬੀ.ਜੇ.ਪੀ ਐਡਵੋਕੇਟ ਰਾਜਵਿੰਦਰ ਲੱਕੀ, ਰਿਟਾਇਰਡ ਏ.ਆਈ.ਜੀ ਅਸ਼ੋਕ ਬਾਂਠ ਹਲਕਾ ਇੰਚਾਰਜ ਬੀ.ਜੇ.ਪੀ ਬਲਾਚੌਰ, ਸੁਭਾਸ਼ ਬਾਂਠ ਰਛਪਾਲ ਸਿੰਘ ਥਾਦੀਂ, ਨਰਿੰਦਰ ਨਾਥ ਸੂਦਨ, ਐਡਵੋਕੇਟ ਵਿਸ਼ਾਲ ਸ਼ਰਮਾ ਜ਼ਿਲ੍ਹਾ ਜਰਨਲ ਸੈਕਟਰੀ ਬੀ.ਜੇ.ਪੀ, ਅਮਨ ਰਾਣਾ ਜ਼ਿਲ੍ਹਾ ਜਰਨਲ ਸਕੱਤਰ ਐਡਵੋਕੇਟ ਦਿਨੇਸ਼ ਭਾਰਦਵਾਜ, ਪੰਕਜ ਕੁਮਾਰ ਜ਼ਿਲ੍ਹਾ ਯੂਥ ਪ੍ਰਧਾਨ ਬੀ.ਜੇ.ਪੀ, ਬਾਬਾ ਦੀਦਾਰ ਸਿੰਘ, ਸੁਰਜੀਤ ਸਿੰਘ ਦੋਭਾਲੀ, ਗੁਰਵਿੰਦਰ ਸਿੰਘ ਮੱਲ੍ਹੀ, ਧਰਮਪਾਲ ਭਰਥਲਾ ਸਾਬਕਾ ਚੇਅਰਮੈਨ, ਰਾਜੂ ਅਨੰਦ, ਮਹਾਰਾਜ ਸਿੰਘ ਪਨਿਆਲੀ, ਅਮਰਿੰਦਰ ਸਿੰਘ ਪਨਿਆਲੀ, ਤਰਲੋਚਨ ਸਿੰਘ ਪਨਿਆਲੀ, ਰਕੇਸ਼ ਜੋਸ਼ੀ, ਵਿਨੋਦ ਕੁਮਾਰ, ਚੰਦਨ ਜੋਸ਼ੀ, ਕੇਵਲ ਕਿ੍ਸ਼ਨ ਸ਼ਰਮਾ, ਐਡਵੋਕੇਟ ਪ੍ਰੇਮ ਸ਼ਰਮਾ, ਸੋਰਵ ਸ਼ਰਮਾ, ਗੋਰਵ ਸ਼ਰਮਾ, ਗੁਰਦੀਪ ਸਿੰਘ ਕਟਾਰੀਆ, ਮਨੀਸ਼ ਚੌਧਰੀ, ਚੌਧਰੀ ਮਹਿੰਦਰ ਪਾਲ, ਰਾਜ ਕੁਮਾਰ ਖਟਾਣਾ, ਰਜਿੰਦਰ ਖਟਾਣਾ, ਪ੍ਰਵੀਨ ਪੁਰੀ ਬਲਾਚੌਰ, ਪਿ੍ਤਪਾਲ ਬਜਾਜ, ਵਿਜੇ ਸੰਡਰੇਵਾਲ, ਹਿੰਮਤ ਤੇਜ਼ਪਾਲ, ਵਿੱਕੀ ਖੋਸਲਾ, ਲੱਲੀ ਜੋਸ਼ੀ, ਅਮਰੀਕ ਰਾਹੋਂ, ਟੇਕਮ ਚੌਧਰੀ, ਗੁਰਨਾਮ ਕਸਾਨਾਂ, ਬਹਾਦਰ ਰਾਣਾ ਜਾਡਲਾ, ਵਰਿੰਦਰ ਸੈਣੀ ਬਲਾਚੌਰ, ਗੁਲਸ਼ਨ ਬਾਗੜੀ, ਭਗਤ ਸਿੰਘ ਨੰਬਰਦਾਰ, ਚਰਨਜੀਤ ਸੰਜੂ, ਹੁਸਨ ਲਾਲ ਉਧਨਵਾਲ, ਕਸ਼ਮੀਰ ਸਿੰਘ ਥੋਪਿਆ, ਬਲਵੀਰ ਸਿੰਘ ਬਾਗੜੀ, ਰਘਵੀਰ ਸਿੰਘ ਬਾਗੜੀ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਪਵਨ ਸ਼ਰਮਾ, ਨਿਰਮਲ ਸਿੰਘ ਅÏਜਲਾ, ਹਰਵਰਿੰਦਰ ਆਦਿ ਨੇ ਭਾਰੀ ਸੰਖਿਆ ਵਿੱਚ ਬੀ.ਜੇ.ਪੀ ਦੇ ਅਹੁਦੇਦਾਰ, ਧਾਰਮਿਕ, ਸਮਾਜਿਕ , ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸੇਂਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ |
ਪਿਛਲੀ ਖ਼ਬਰ ਪਿੰਡ ਬੱਛੂਆਂ ਦੀ ਇਤਜ਼ਾਮੀਆਂ ਮੁਸਲਿਮ ਮਸਜਿਦ ਕਮੇਟੀ ਨੇ ਮਦਰੱਸੇ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਲਵਲੀ ਪਬਲਿਕ ਸਕੂਲ ਪਠਲਾਵਾ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।