11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੁਫ਼ਤ ਮੈਡੀਕਲ ਜਾਂਚ ਤੇ ਖੂਨਦਾਨ ਕੈਂਪ 14 ਨੂੰ

ਅਜੀਤ ਡੈਸਕ 12-04-2026
ਉਸਮਾਨਪੁਰ, 11 ਅਪ੍ਰੈਲ (ਸੰਦੀਪ ਮਝੂਰ)- ਪਿੰਡ ਚਕਲੀ ਸੁਜਾਇਤ ਸਥਿਤ ਡਾ.ਅੰਬੇਡਕਰ ਭਵਨ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ.ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਜਾਂਚ ਕੈਂਪ 14 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸਤਪਾਲ ਜੱਸੀ ਨੇ ਦੱਸਿਆ ਕਿ ਕੈਂਪ ਵਿੱਚ ਅੱਖਾਂ ਦੇ ਮਾਹਿਰ ਡਾ.ਦਵਿੰਦਰ ਢਾਂਡਾ ਸੇਵਾ ਮੁਕਤ ਸਿਵਲ ਸਰਜਨ, ਮਨੋਵਿਗਿਆਨੀ ਡਾ. ਜੋਨਿੰਦਰ ਸਿੰਘ ਸੰਧੂ, ਦਿਲ ਦੇ ਰੋਗਾਂ ਦੇ ਮਾਹਿਰ ਡਾ.ਮੁਕੁਲ ਬੇਦੀ, ਈ.ਐਨ.ਟੀ ਮਾਹਿਰ ਡਾ.ਸ਼ੈਲਜਾ ਬੇਦੀ, ਹੱਡੀ ਰੋਗ ਦੇ ਮਾਹਿਰ ਡਾ.ਮੰਗਤ ਸੰਘ, ਡਾ.ਪਰਮਜੀਤ ਮਾਨ, ਡਾ.ਗੁਰਪ੍ਰੀਤ ਥਿਆੜਾ ਅਤੇ ਡਾ.ਪਰਮਜੀਤ ਮਾਹੀ ਆਦਿ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ | ਐਸ.ਆਰ ਪੈਥੋਲੋਜੀ ਲੈਬਾਰਟਰੀ ਨਵਾਂਸ਼ਹਿਰ ਵਲੋਂ ਈ.ਸੀ.ਜੀ, ਸ਼ੂਗਰ ਅਤੇ ਟੀ.ਐਸ.ਐਚ ਲਈ ਮੁਫ਼ਤ ਖੂਨ ਦੀ ਜਾਂਚ ਕਰੇਗੀ | ਸਤਪਾਲ ਨੇ ਕਿਹਾ ਕਿ ਨਰਸਰੀ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ 90 ਫੀਸਦੀ ਅੰਕ ਲੈਣ ਵਾਲੇ ਵਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ |
ਪਿਛਲੀ ਖ਼ਬਰ ਝੰਡੇਰਾਂ ਵਿਖੇ ਸਲਾਨਾ ਵਿਸਾਖੀ ਜੋੜ ਮੇਲੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਮੁਫ਼ਤ ਸਿਹਤ ਬੀਮਾ ਯੋਜਨਾ 'ਚ ਪਾਈਆਂ ਜਾ ਰਹੀਆਂ ਕਮੀਆਂ ਨੂੰ ਤੁਰੰਤ ਦੁੂਰ ਕੀਤਾ ਜਾਵੇ-ਪਿ੍ੰਸੀਪਲ ਸੁਖਦੇਵ ਭੂੰਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।