11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੁਫ਼ਤ ਸਿਹਤ ਬੀਮਾ ਯੋਜਨਾ 'ਚ ਪਾਈਆਂ ਜਾ ਰਹੀਆਂ ਕਮੀਆਂ ਨੂੰ ਤੁਰੰਤ ਦੁੂਰ ਕੀਤਾ ਜਾਵੇ-ਪਿ੍ੰਸੀਪਲ ਸੁਖਦੇਵ ਭੂੰਬਲਾ

ਅਜੀਤ ਡੈਸਕ 12-04-2026
ਸੜੋਆ, 11 ਅਪ੍ਰੈਲ (ਬਲਵਿੰਦਰ ਨਾਨੋਵਾਲੀਆ) - ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਅੰਦਰ ਹਾਲ ਹੀ 'ਚ ਜਾਰੀ ਕੀਤੀ 10 ਲੱਖ ਰੁਪਏ ਦੀ ਮੁਫ਼ਤ ਸਿਹਤ ਬੀਮਾ ਯੋਜਨਾ ਨੂੰ ਲੈ ਕੇ ਸਕੀਮ 'ਚ ਪਾਈਆਂ ਜਾ ਰਹੀਆਂ ਖਾਮੀਆਂ ਨੂੰ ਤੁਰੰਤ ਦੂਰ ਕਰਕੇ ਇਕੱਲੇ ਪਰਿਵਾਰਕ ਮੈਂਬਰ 'ਚ ਪਾਈ ਜਾਂਦੀ ਬੇਚੈਨੀ ਨੂੰ ਦੂਰ ਕੀਤਾ ਜਾਵੇ | ਇਹ ਵਿਚਾਰ ਪੇਸ਼ ਕਰਦਿਆਂ ਸਮਾਜ ਸੇਵੀ ਪਿ੍ੰਸੀਪਲ ਸੁਖਦੇਵ ਭੂੰਬਲਾ ਨੇ ਕਿਹਾ ਕਿ ਪਿੰਡਾਂ ਅੰਦਰ ਪ੍ਰਸ਼ਾਸ਼ਨ ਵਲੋਂ ਜੋ ਟੀਮਾਂ ਸਬੰਧਤ ਪਰਿਵਾਰਾਂ ਦਾ ਬੀਮਾ ਕਾਰਡ ਬਣਾਉਣ ਲਈ ਭੇਜੀਆਂ ਜਾ ਰਹੀਆਂ ਹਨ, ਉਹ ਟੀਮਾਂ ਇਕ ਪਿੰਡ ਵਿੱਚ ਇਕੱਲੇ ਰਹਿੰਦੇ ਵਿਅਕਤੀ ਦਾ ਬੀਮਾ ਕਾਰਡ ਇਹ ਕਰਕੇ ਨਹੀ ਬਣਾ ਰਹੀਆਂ, ਕਿਉਕਿ ਉਨ੍ਹਾਂ ਦਾ ਪਰਿਵਾਰ ਪੂਰਾ ਨਹੀ ਹੈ, ਭਾਵ ਪਰਿਵਾਰ ਅੰਦਰ ਦੋ ਮੈਂਬਰ ਹੋਣ ਤਦ ਹੀ ਇਸ ਲਾਭ ਲਿਆ ਜਾ ਸਕਦਾ ਹੈ | 70 ਸਾਲਾ ਸੀਨੀਅਰ ਸਿਟੀਜਨ ਪਿ੍ੰਸੀਪਲ ਸੁਖਦੇਵ ਭੂੰਬਲਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਰੀ ਧਰਮ ਪਤਨੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਪਰਿਵਾਰ ਅੰਦਰ ਮੇਰਾ ਇਕਲੌਤਾ ਪੁੱਤਰ ਉਚੇਰੀ ਪੜ੍ਹਾਈ ਲਈ ਵਿਦੇਸ਼ ਗਿਆ ਹੋਇਆ ਹੈ, ਜਦੋਂ ਕਿ ਮੇਰੀਆਂ ਦੋਨੋ ਪੁੱਤਰੀਆਂ ਆਪਣੇ ਸਹੁਰੇ ਪਰਿਵਾਰਾਂ ਅੰਦਰ ਰਹਿ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪਣੇ ਪਿੰਡ ਵਿਖੇ ਲੱਗੇ ਕੈਂਪ ਦੌਰਾਨ ਡਿਊਟੀ 'ਤੇ ਤਾਇਨਾਤ ਇਕੱਲੇ ਕਰਮਚਾਰੀ ਕੋਲ ਇਹ ਕਾਰਡ ਬਣਾਉਣ ਗਿਆ ਤਾਂ, ਉਸ ਨੇ ਮੇਰਾ ਬੀਮਾ ਕਾਰਡ ਇਸ ਕਰਕੇ ਨਹੀ ਬਣਿਆ, ਕਿ ਤੁਹਾਡਾ ਪਰਿਵਾਰ ਪੁੂਰਾ ਨਹੀ ਹੈ | ਸੁਖਦੇਵ ਭੂੰਬਲਾ ਦਾ ਕਹਿਣਾ ਹੈ ਕਿ ਜਦੋਂ ਕਿ ਮੇਰੀ ਪਤਨੀ ਦੀ ਮੌਤ ਹੋ ਚੁੱਕੀ, ਪੁੱਤਰ ਵਿਦੇਸ ਰਹਿੰਦਾ ਹੈ, ਤਾਂ ਮੈਂ ਆਪਣੀ ਫੈਮਿਲੀ ਕਿਸ ਤਰ੍ਹਾਂ ਪੂਰੀ ਕਰ ਸਕਦਾ ਹਾਂ | ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ 'ਚ ਰਹਿੰਦੇ ਹਨ, ਜਾਂ ਕਿਸੇ ਕਾਰਨ ਵਿਆਹ ਹੀ ਨਹੀ ਹੋਇਆ ਜਾਂ ਕਰਵਾਇਆ ਨਹੀ, ਤਾਂ ਉਹ ਬਹੁ-ਗਿਣਤੀ 'ਚ ਇਕਲਾ ਰਹਿੰਦੇ ਵਿਅਕਤੀ ਇਸ ਸਕੀਮ ਦਾ ਲਾਭ ਕਿਵੇ ਪ੍ਰਾਪਤ ਕਰ ਸਕਦਾ ਹੈ | ਇਸ ਕਰਕੇ ਸਾਡੀ ਸੂਬਾ ਸਰਕਾਰ ਤੋਂ ਮੰਗ ਹੈ ਕਿ ਇਸ ਸਕੀਮ ਵਿਚ ਤੁਰੰਤ ਸੁਧਾਰ ਲਿਆ ਕੇ ਪੰਜਾਬ ਦੇ ਹਰੇਕ ਵਸਨੀਕ ਨੂੰ ਇਸ ਸਕੀਮ ਦਾ ਲਾਭ ਪਹੁੰਚਾਇਆ ਜਾਵੇ | ਉਨ੍ਹਾਂ ਕਿਹਾ ਕਿ ਅਗਰ ਸੂਬਾ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਸਰਕਾਰ ਦੀ ਇਸ ਮਤਰੇਈ ਮਾਂ ਵਾਲੀ ਲਾਗੂ ਕੀਤੀ ਸਕੀਮ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਨਸਾਫ ਪਸੰਦ ਲੋਕਾਂ ਦੇ ਸਹਿਯੋਗ ਨਾਲ ਅਦਾਲਤ ਵਿਚ ਜਾਣ ਤੋਂ ਵੀ ਪਿੱਛੇ ਨਹੀ ਹਟਾਂਗੇ |
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਤੇ ਖੂਨਦਾਨ ਕੈਂਪ 14 ਨੂੰ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਚੌਰ ਵਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।