23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਚਰਨਛੋਹ ਗੰਗਾ ਕਮੇਟੀ ਦਾ ਵਫ਼ਦ ਐੱਸ. ਸੀ ਕਮਿਸ਼ਨ ਦੇ ਚੇਅਰਮੈਨ ਗੜ੍ਹੀ ਨੂੰ ਮਿਲਿਆ

ਐੱਸ. ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਸਮਾਗਮਾਂ ਸਬੰਧੀ ਸੱਦਾ ਪੱਤਰ ਸੌਂਪਦੇ ਹੋਏ ਪ੍ਰਧਾਨ ਸੰਤ ਸੁਰਿੰਦਰ ਦਾਸ ਨਾਲ ਹਨ ਗੁਰਲਾਲ ਸੈਲਾ, ਗੁਰਬਖਸ਼ ਸਿੰਘ ਮਹੇ, ਜਗਦੀਸ਼ ਕੁਮਾਰ ਤੇ ਹੋਰ | <br/> 10-04-2026
ਨਵਾਂਸ਼ਹਿਰ, 9 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਅੰਮਿ੍ਤ ਕੁੰਡ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵਫ਼ਦ ਗੁਰੂ ਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਦੀ ਅਗਵਾਈ ਹੇਠ ਐੱਸ. ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਮਿਲਿਆ | ਮੁਲਾਕਾਤ ਉਪਰੰਤ ਜਸਵੀਰ ਸਿੰਘ ਗੜ੍ਹੀ ਨੂੰ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਹੋ ਰਹੇ 11 ਤੋਂ 14 ਅਪ੍ਰੈਲ ਤੱਕ ਸਮਾਗਮਾਂ ਸਬੰਧੀ ਹਾਜ਼ਰ ਹੋਣ ਲਈ ਸੱਦਾ ਪੱਤਰ ਸੌਂਪਿਆ ਗਿਆ ਜਿਸ 'ਤੇ ਉਨ੍ਹਾਂ ਆਪਣੇ ਸੂਬੇ ਭਰ 'ਚ ਲੋਕਾਂ ਨੂੰ ਇਨਸਾਫ਼ ਦੇਣ ਦੇ ਮੱਦੇਨਜ਼ਰ ਆਖਿਆ ਕਿ ਉਹ 13 ਅਪ੍ਰੈਲ ਨੂੰ ਹੀ ਇੱਕ ਦਿਨ ਪੂਰਾ ਸਮਾਂ ਗੁਰੂ ਘਰ ਨੂੰ ਦੇਣਗੇ ਜਿੱਥੇ ਸਮਾਜ ਦੀ ਤਕਦੀਰ ਬਦਲਣ ਦੇ ਫੈਸਲੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਨੇਪਰੇ ਚੜ੍ਹਦੇ ਹਨ | ਗੁਰੂ ਘਰ 'ਚ ਹੋ ਰਹੇ 4 ਦਿਨਾਂ ਸਮਾਗਮਾਂ ਨੂੰ ਲੈ ਕੇ ਉਨਾਂ ਆਖਿਆ ਕਿ ਉਨ੍ਹਾਂ ਦੇ ਗੁਰਧਾਮਾਂ ਦੀ ਸੁਰੱਖਿਆ ਦੇ ਮਾਮਲੇ 'ਚ ਐਸ. ਸੀ ਕਮਿਸ਼ਨ ਪੰਜਾਬ ਪਹਿਲੇ ਹੀ ਗੰਭੀਰ ਹੈ ਜਿਸ ਕਰਕੇ ਹੁਸ਼ਿਆਰਪੁਰ ਤੇ ਨਾਲ ਲੱਗਦੇ ਜ਼ਿਲ੍ਹਾ ਰੋਪੜ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ | ਇਸ ਮੌਕੇ ਗੁਰੂ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਆਖਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ ਤੇ ਕੇਂਦਰੀ ਪ੍ਰਧਾਨ ਐਲ. ਆਰ ਵਿਰਦੀ ਦੀ ਅਗਵਾਈ 'ਚ ਕਰਵਾਏ ਜਾ ਰਹੇ ਇਨ੍ਹਾਂ ਸਮਾਗਮਾਂ ਲਈ ਕਮੇਟੀ ਵਲੋਂ ਪੁੱਖਤਾ ਪ੍ਰਬੰਧ ਕਰ ਦਿੱਤੇ ਗਏ ਹਨ | ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਗੁਰਲਾਲ ਸੈਲਾ, ਕਮੇਟੀ ਮੈਂਬਰ ਜਗਦੀਸ਼ ਕੁਮਾਰ, ਪ੍ਰੈੱਸ ਸਕੱਤਰ ਗੁਰਬਖਸ਼ ਸਿੰਘ ਮਹੇ, ਕੀਮਤੀ ਲਾਲ, ਜਗਦੀਸ਼ ਕੌਰ ਪਤਨੀ ਪ੍ਰੋਫੈਸਰ ਲਾਲ ਸਿੰਘ, ਗੁਰਪ੍ਰੀਤ ਸਿੰਘ ਵਿੱਕੀ, ਸ਼ਾਦੀ ਰਾਮ, ਗੋਪਾਲ ਸਿੰਘ ਦੋਨੋਂ ਪ੍ਰਵਾਸੀ ਭਾਰਤੀ ਸਮੇਤ ਕੁਝ ਹੋਰ ਆਗੂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਝਿੰਗੜਾਂ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਮਨਾਉਣਗੇ 14 ਅਪ੍ਰੈਲ ਨੂੰ ਡਾ. ਅੰਬੇਡਕਰ ਦਾ ਜਨਮ ਦਿਨ -ਪ੍ਰਧਾਨ ਅਗਲੀ ਖ਼ਬਰ ਭਗਤ ਵਿਜੇ ਨਈਅਰ ਦੀ ਅਗਵਾਈ ਹੇਠ ਸੰਗਤਾਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।