06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਖ਼ੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 06-04-2026
ਕਾਠਗੜ੍ਹ, 5 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੇ ਅਧੀਨ ਪ੍ਰਮੁੱਖ ਸੰਸਥਾਵਾਂ ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਤੇ ਲੈਮਰਿਨ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਨੇ ਸੰਤ ਗੁਰਮੇਲ ਸਿੰਘ ਬਲੱਡ ਸੈਂਟਰ ਅਤੇ ਸੰਤ ਗੁਰਮੇਲ ਸਿੰਘ ਮੈਮੋਰੀਅਲ ਹਸਪਤਾਲ ਗੜ੍ਹੀ (ਬਲਾਚੌਰ) ਦੇ ਸਹਿਯੋਗ ਨਾਲ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਕੈਂਪਸ ਵਿਖੇ ਆਪਣਾ ਤੀਜਾ ਖ਼ੂਨਦਾਨ ਕੈਂਪ ਸਫਲਤਾਪੂਰਵਕ ਕਰਵਾਇਆ | ਚਾਂਸਲਰ ਐਨ.ਐਸ. ਰਿਆਤ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਫਾਰਮੇਸੀ ਸੰਸਥਾਵਾਂ ਦੁਆਰਾ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਖੂਨ ਦੀ ਇੱਕ ਬੂੰਦ ਕੀਮਤੀ ਜਾਨਾਂ ਬਚਾ ਸਕਦੀ ਹੈ | ਡਾ. ਐੱਨ.ਐੱਸ. ਗਿੱਲ ਕਾਰਜਕਾਰੀ ਡੀਨ ਨੇ ਕਿਹਾ ਕਿ ਕੈਂਪ ਨੂੰ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਜਿਸ ਦੇ ਨਤੀਜੇ ਵਜੋਂ ਕੁੱਲ 130 ਯੂਨਿਟ ਖੂਨ ਸਵੈ-ਇੱਛਾ ਨਾਲ ਇਕੱਠਾ ਹੋਇਆ | ਰਜਿਸਟਰਾਰ ਡਾ. ਬੀ.ਐੱਸ. ਸਤਿਆਲ ਐੱਲ.ਟੀ.ਐੱਸ.ਯੂ. ਅਤੇ ਡਾ. ਅਮਿਤ ਸ਼ਰਮਾ ਡਿਪਟੀ ਡੀਨ ਲੈਮਰਿਨ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਨੇ ਕਿਹਾ ਕਿ ਇਹ ਖੂਨਦਾਨ ਯੂਨਿਟ ਸਥਾਨਕ ਸਿਹਤ ਸੰਭਾਲ ਜ਼ਰੂਰਤਾਂ ਅਤੇ ਲੋੜਵੰਦ ਵਿਅਕਤੀਆਂ ਨੂੰ ਕਾਫ਼ੀ ਹੁਲਾਰਾ ਦੇਣਗੇ | ਪ੍ਰੋ. ਨਰਿੰਦਰ ਭੂੰਬਲਾ ਕੈਂਪ ਕੋਆਰਡੀਨੇਟਰ ਅਤੇ ਪੀ.ਆਰ.ਓ. ਨੇ ਸਵੈ-ਇੱਛਤ ਖੂਨਦਾਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਖੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋ. ਅਮਨਪ੍ਰੀਤ ਕੌਰ ਮੁਖੀ ਨੇ ਕੈਂਪ ਨੂੰ ਸਫਲ ਬਣਾਉਣ ਲਈ ਅਣਥੱਕ ਯਤਨਾਂ ਨਾਲ ਸਹਿਯੋਗ ਦੇਣ ਵਾਲੇ ਸਾਰੇ ਦਾਨੀਆਂ, ਮੈਡੀਕਲ ਕੇਅਰ ਟੀਮ, ਬਲੱਡ ਬੈਂਕ ਟੀਮ ਅਤੇ ਕਾਲਜ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼ਿਵ ਕੁਮਾਰ ਸਹਾਇਕ ਕੋਆਰਡੀਨੇਟਰ, ਰਾਜ ਕੁਮਾਰ ਸ਼ਰਮਾ ਮੁੱਖ ਲਾਇਬ੍ਰੇਰੀਅਨ, ਸੁਮਿਤ ਕੁਮਾਰ ਦਫ਼ਤਰ ਸੁਪਰਡੈਂਟ ਅਤੇ ਹੋਰ ਸੀਨੀਅਰ ਫੈਕਲਟੀ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਇਕ ਵਿਅਕਤੀ ਨੇ ਕਿਸਾਨ ਦੀ ਖੜ੍ਹੀ ਫ਼ਸਲ ਵਾਹੀ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ 321-ਡੀ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।