13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੰਗਾ ਵਿਖੇ ਸ੍ਰੀ ਹਨੂੰਮਾਨ ਜੀ ਦੀ ਜੈਅੰਤੀ ਮੰਦਰਾਂ 'ਚ ਸ਼ਰਧਾ ਨਾਲ ਮਨਾਈ

ਅਜੀਤ ਡੈਸਕ 04-04-2026
ਬੰਗਾ, 3 ਅਪ੍ਰੈਲ (ਧਰਮਵੀਰ ਪਾਲ)-ਬੰਗਾ ਦੇ ਵੱਖ-ਵੱਖ ਮੰਦਰਾਂ ਵਿਚ ਜਿਵੇਂ ਮੁਕੰਦਪੁਰ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ, ਮਾਤਾ ਨੈਣਾ ਦੇਵੀ ਮੰਦਰ ਤੇ ਮੇਨ ਰੋਡ 'ਤੇ ਸਥਿਤ ਮਾਤਾ ਚਿੰਤਪੂਰਨੀ ਮੰਦਰ, ਆਦਰਸ਼ ਨਗਰ ਵਿਖੇ ਸ੍ਰੀ ਹਨੂੰਮਾਨ ਜੀ ਦੀ ਜੈਅੰਤੀ ਧੂਮ-ਧਾਮ ਨਾਲ ਮਨਾਈ ਗਈ | ਇਸ ਮੌਕੇ ਮਾਤਾ ਨੈਣਾ ਦੇਵੀ ਮੰਦਰ ਅਤੇ ਮਾਤਾ ਚਿੰਤਪੂਰਨੀ ਮੰਦਰ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਏ | ਮੰਦਰ ਦੇ ਪੁਜਾਰੀ ਨੇ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ 'ਤੇ ਸਿੰਦੂਰ ਲਗਾਇਆ ਅਤੇ ਇੱਕ ਸੁੰਦਰ ਚੋਲੇ ਨਾਲ ਸਜਾਇਆ ਗਿਆ | ਹਨੂੰਮਾਨ ਚਾਲੀਸਾ ਅਤੇ ਸੁੰਦਰ ਕਾਂਡ ਦਾ ਪਾਠ ਕੀਤਾ ਗਿਆ ਅਤੇ ਭਜਨ ਗਾਏ ਗਏ | ਝੰਡੇ ਦੀ ਪੂਜਾ ਤੋਂ ਬਾਅਦ 51 ਕਿਲੋਗ੍ਰਾਮ ਲੱਡੂਆਂ ਦਾ ਭੋਗ ਲਗਾਇਆ ਗਿਆ | ਅੰਤ ਵਿੱਚ ਮੌਜੂਦ ਸ਼ਰਧਾਲੂਆਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ | ਇਸੇ ਤਰ੍ਹਾਂ ਮੁਕੰਦਪੁਰ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਅਤੇ ਮਾਤਾ ਸ਼ੀਤਲਾ ਮੰਦਰ ਵਿਖੇ ਸ੍ਰੀ ਹਨੂੰਮਾਨ ਜੀ ਦੀ ਜਯੰਤੀ ਬਹੁਤ ਸ਼ਰਧਾ ਨਾਲ ਮਨਾਈ | ਇਸ ਮੌਕੇ ਸਮਾਜ ਸੇਵੀ ਬਾਬਾ ਦਵਿੰਦਰ ਕੌੜਾ, ਡਾ: ਬਲਬੀਰ ਰਾਜ ਸ਼ਰਮਾ, ਰਾਕੇਸ਼ ਅਗਰਵਾਲ, ਕਰਨ ਅਗਰਵਾਲ, ਸੁਰਿੰਦਰ ਚੁੱਘ, ਪਲਵੀ ਸ਼ਰਮਾ, ਊਸ਼ਾ ਸ਼ਰਮਾ (ਕੈਨੇਡਾ), ਆਰਤੀ ਅਨੰਦ, ਰਿਤਿਕਾ ਚੁੱਘ, ਸਵਾਤੀ ਚੁੱਘ, ਸੀਮਾ ਚੁੱਘ, ਜੋਤੀ ਚੁੱਘ, ਰਣਜੀਤ ਜੱਸਲ, ਰੀਨਾ ਜੱਸਲ, ਸ਼ਿਵ ਕੁਮਾਰ ਕੌੜਾ, ਪੰਨੂ ਦੀਪ ਤੇ ਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਪੱਲੀ-ਝਿੱਕੀ ਵਿਖੇ ਰਾਊਾਡ ਗਲਾਸ ਅਕੈਡਮੀ ਦੇ ਬੱਚਿਆਂ ਨੂੰ ਫੁੱਟਬਾਲ ਖੇਡਣ ਦੀ ਸਿਖ਼ਲਾਈ ਸ਼ੁਰੂ ਅਗਲੀ ਖ਼ਬਰ ਮਦਨ ਲਾਲ ਨਮਿਤ ਸ਼ਰਧਾਂਜਲੀ ਸਮਾਗਮ 5 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।