13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਹੈਰੋਇਨ ਸਮੇਤ ਇਕ ਨੌਜਵਾਨ ਕਾਬੂ

ਅਜੀਤ ਡੈਸਕ 04-04-2026
ਬੰਗਾ, 3 ਮਾਰਚ (ਧਰਮਵੀਰ ਪਾਲ)-ਥਾਣਾ ਸਦਰ ਬੰਗਾ ਪੁਲਿਸ ਵਲੋਂ ਇੱਕ ਨੌਜਵਾਨ ਨੂੰ 3 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਥਾਣਾ ਸਦਰ ਬੰਗਾ ਦੇ ਐੱਸ. ਐੱਚ. ਓ ਸਤਨਾਮ ਸਿੰਘ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਚੰਦਨਦੀਪ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ 'ਤੇ ਸਨ | ਉਹ ਗਸ਼ਤ ਕਰਦੇ ਹੋਏ ਥਾਣਾ ਸਦਰ ਬੰਗਾ ਤੋਂ ਪਿੰਡ ਮਜਾਰੀ ਹੁੰਦੇ ਹੋਏ ਪਿੰਡ ਮੱਲੂਪੋਤਾ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਸ਼ਮਸ਼ਾਨ ਘਾਟ ਪਿੰਡ ਮਜਾਰੀ ਕੋਲ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ | ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਪਜਾਮੇ ਦੀ ਜੇਬ ਵਿੱਚੋਂ ਇੱਕ ਪਾਰਦਰਸ਼ੀ ਮੋਮੀ ਲਿਫਾਫੀ ਵਜਨਦਾਰ ਹੇਠਾਂ ਸੁੱਟ ਦਿੱਤੀ ਤੇ ਪਿੱਛੇ ਨੂੰ ਭੱਜਣ ਲੱਗਾ ਤਾਂ ਹੈੱਡ ਕਾਂਸਟੇਬਲ ਚੰਦਨਦੀਪ ਸਿੰਘ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਹਰਸ਼ ਪੁੱਤਰ ਕਰਮਜੀਤ ਵਾਸੀ ਮੁਹੱਲਾ ਸੰਤੋਖ ਪੁਰਾ ਥਾਣਾ ਸਿਟੀ ਬੰਗਾ ਦੱਸਿਆ | ਹਰਸ਼ ਵੱਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫੀ ਨੂੰ ਚੈੱਕ ਕਰਨ 'ਤੇ ਉਸ ਵਿਚੋਂ 3 ਗ੍ਰਾਮ ਹੈਰੋਇਨ ਬ੍ਰਾਮਦ ਹੋਈ | ਕਥਿਤ ਦੋਸ਼ੀ ਦੇ ਖਿਲਾਫ ਨਸ਼ਾ ਐਕਟ ਅਧੀਨ ਮਾਮਲਾ ਦਰਜ ਕਰਕੇ ਤਫਤੀਸ਼ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਪੰਜਾਬ ਦੇ ਸਮੂਹ ਡੀਪੂ ਹੋਲਡਰ 6 ਨੂੰ ਲਾਉਣਗੇ ਸੰਗਰੂਰ ਵਿਖੇ ਧਰਨਾ ਅਗਲੀ ਖ਼ਬਰ ਲਾਈਫ ਕੇਅਰ ਫਾਊਾਡੇਸ਼ਨ ਨੇ ਚੱਕਦਾਨਾ ਵਿਖੇ 177ਵੀਂ ਲੈਬੋਰੇਟਰੀ ਖੋਲ੍ਹੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।