ਸੜੋਆ, 31 ਮਾਰਚ (ਹਰਮੇਲ ਸਹੁੰਗੜਾ)-ਪੰਜਾਬ ਸਰਕਾਰ ਵਲੋਂ ਹਰ ਪਰਿਵਾਰ ਦੀ ਸਿਹਤ ਸੁਰੱਖਿਆ ਲਈ 10 ਲੱਖ ਰੁਪਏ ਦਾ ਮੁਫ਼ਤ ਸਿਹਤ ਬੀਮਾ ਯੋਜਨਾ ਸਬੰਧੀ ਕਾਰਡ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਪਿੰਡ ਦਿਆਲਾ ਵਿਖੇ ਸੇਵਾ ਕੇਂਦਰ ਸੜੋਆ ਦੇ ਮੁਲਾਜ਼ਮਾਂ ਵੱਲੋਂ ਕੈਪ ਲਗਾਇਆ ਗਿਆ | ਸੇਵਾ ਕੇਂਦਰ ਮੁਲਾਜ਼ਮ ਮਨਿੰਦਰ ਸਿੰਘ ਵੱਲੋਂ ਅਧਿਕਾਰਤ ਪੰਚ ਕਿਰਨ ਕੌਰ ਨੂੰ ਕਾਰਡ ਬਣਾਉਣ ਸਬੰਧੀ ਦੱਸਿਆ ਗਿਆ | ਕਾਰਡ ਬਣਾਉਣ ਲਈ ਕਾਫੀ ਤਦਾਤ 'ਚ ਲੋਕ ਪਹੁੰਚੇ ਹੋਏ ਸਨ | ਅਧਿਕਾਰਤ ਪੰਚ ਕਿਰਨ ਕੌਰ ਵੱਲੋਂ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਸਾਡੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਉਠਾਉਣ ਲਈ ਕਿਹਾ ਸੀ | ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਪੰਚ, ਕੁਲਵੀਰ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਜਸਵਿੰਦਰ ਕੌਰ ਪੰਚ, ਦਰਬਾਰਾ ਸਿੰਘ ਪੰਚ, ਜਗਮੋਹਣ ਕੌਰ ਪੰਚ, ਜਤਿੰਦਰ ਸਿੰਘ, ਸਰਬਜੀਤ ਰਾਣਾ, ਬਲਵੀਰ ਸਿੰਘ, ਬਲਾਕ ਪ੍ਰਧਾਨ ਗੁਰਚੈਨ ਰਾਮ ਤੇ ਹੋਰ ਹਾਜ਼ਰ ਸਨ |