26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਅਧਿਆਪਕਾ ਮਨਜੀਤ ਕੌਰ ਸਿੰਬਲੀ ਸਨਮਾਨਿਤ

ਅਜੀਤ ਡੈਸਕ 01-04-2026
ਬੰਗਾ, 31 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਇਕ ਆਦਰਸ਼ ਅਧਿਆਪਕ ਅਤੇ ਇੱਕ ਨੇਕ ਵਿਦਿਆਰਥੀ ਦਾ ਨਾਤਾ ਬੜਾ ਅਤੁੱਟ ਤੇ ਪਵਿੱਤਰ ਹੁੰਦਾ ਹੈ | ਉਹ ਇਕ ਦੂਜੇ ਨੂੰ ਕਦੇ ਨਹੀਂ ਭੁਲਦੇ | ਇਹ ਸੱਚ ਉੱਘੇ ਅੰਤਰਰਾਸ਼ਟਰੀ ਫੁੱਟਬਾਲ ਕੋਚ ਤੇ ਖੇਡ ਲੇਖਕ ਸਰਬਜੀਤ ਮੰਗੂਵਾਲ ਨੇ ਉਦੋਂ ਸਾਬਤ ਕਰ ਦਿੱਤਾ ਜਦੋਂ ਉਨ੍ਹਾਂ ਦੀ ਅਧਿਆਪਕਾ ਮੈਡਮ ਸ੍ਰੀਮਤੀ ਮਨਜੀਤ ਕੌਰ ਸਿੰਬਲੀ ਆਪਣੇ ਜੀਵਨ ਸਾਥੀ ਹਰਮਿੰਦਰ ਸਿੰਘ ਸਮੇਤ ਉਨ੍ਹਾਂ ਦੇ ਪਿੰਡ ਮੰਗੂਵਾਲ ਵਿਖੇ ਮਿਲਣ ਆਏ | ਮਨਜੀਤ ਕੌਰ ਹੋਰਾਂ ਕੋਚ ਮੰਗੂਵਾਲ ਦੇ ਅੰਤਰਰਾਸ਼ਟਰੀ ਪੱਧਰ 'ਤੇ ਪੁੱਜੇ ਉਨ੍ਹਾਂ ਦੇ ਖਿਡਾਰੀ ਬੱਚਿਆਂ ਦੀਆਂ ਪ੍ਰਾਪਤੀਆਂ 'ਤੇ ਖੁਸ਼ੀ ਜਾਹਰ ਕੀਤੀ | ਮੈਡਮ ਹੋਰਾਂ ਦੱਸਿਆ ਕਿ ਮੈਨੂੰ ਉਦੋਂ ਬੇਹੱਦ ਫਖਰ ਮਹਿਸੂਸ ਹੋਇਆ ਜਦੋਂ ਉਨ੍ਹਾਂ ਦੀ ਅੰਤਰਰਾਸ਼ਟਰੀ ਦੌੜਾਕ ਬੇਟੀ ਜੋਤੀ ਨੂੰ ਜਰਮਨ ਦੇ ਸ਼ਹਿਰ ਬਰਲਿਨ ਵਿੱਚ ਸਾਲ 2023-24 ਵਿਚ ਹੋਈਆਂ ਸਪੈਸ਼ਲ ਉਲੰਪਿਕ ਖੇਡਾਂ ਦੀ ਓਪਨਿੰਗ ਸੈਰੇਮਨੀ ਸਮੇਂ ਹੱਥ ਵਿਚ ਭਾਰਤ ਦਾ ਤਿਰੰਗਾ ਝੰਡਾ ਫੜਿਆ ਦੇਖਿਆ | ਸਰਬਜੀਤ ਮੰਗੂਵਾਲ ਨੇ ਕਿਹਾ ਮੇਰੇ ਅਧਿਆਪਕਾ ਜੀ ਦਾ ਮੇਰੇ ਘਰ ਮਿਲਣ ਆਉਣਾ ਬਹੁਤ ਖੁਸ਼ੀ ਦਾ ਸਬੱਬ ਹੈ | ਉਹ ਮੈਨੂੰ ਅੱਧੀ ਸਦੀ ਤੋਂ ਵੀ ਵੱਧ ਸਮੇਂ ਬਾਅਦ ਮੈਨੂੰ ਮੇਰੇ ਘਰ ਮਿਲਣ ਆਏ ਹਨ | ਉਨ੍ਹਾਂ ਆਪਣੀ ਅਧਿਆਪਕਾ ਦੇ ਮਾਣ ਵਿੱਚ ਰੱਖੇ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਖੇਡ ਪ੍ਰੇਮੀ ਹਰਮੇਸ਼ ਲਾਲ ਸਿੰਬਲੀ, ਮੈਡਮ ਸੁਨੀਤਾ ਸ਼ਰਮਾ, ਬੇਟੀ ਮਨਜਿੰਦਰ ਜੋਤੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅੱਖਾਂ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਤਲਵਿੰਦਰ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।