26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਤਲਵਿੰਦਰ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਪਾਰਟੀ <br/>

ਅਜੀਤ ਡੈਸਕ 01-04-2026
ਮੁਕੰਦਪੁਰ, 31 ਮਾਰਚ (ਅਮਰੀਕ ਸਿੰਘ ਢੀਂਡਸਾ)-ਅਧਿਆਪਨ ਦੇ ਖੇਤਰ ਵਿਚ ਲਗਾਤਾਰ 30 ਸਾਲ ਮਿਹਨਤ, ਇਮਾਨਦਾਰੀ, ਲਗਨ ਮਿਲਵਰਤਨ ਅਤੇ ਸੇਵਾ ਨੂੰ ਸਮਰਪਿਤ ਭਾਵਨਾ ਨਾਲ ਨਿਭਾਉਣ 'ਤੇ ਸੇਵਾ ਮੁਕਤੀ ਮੌਕੇ ਬਹੁਤ ਹੀ ਸਨੇਹ ਭਰੀ ਨਿੱਘੀ ਵਿਦਾਇਗੀ ਲੈਣ ਦਾ ਮਾਣ ਡਰਾਇੰਗ ਅਧਿਆਪਕ ਸ. ਤਲਵਿੰਦਰ ਸਿੰਘ ਨੂੰ ਪ੍ਰਾਪਤ ਹੋਇਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿੱਦੜ ਕਲਾਂ ਵਿਖੇ ਪਿਛਲੇ 11 ਸਾਲ ਤੋਂ ਵੱਧ ਸਮਾਂ ਵਿੱਦਿਆ ਨੂੰ ਸਮਰਪਿਤ ਹਰ ਤਰ੍ਹਾਂ ਨਾਲ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਕਰਕੇ ਵੱਖ-ਵੱਖ ਬੁਲਾਰਿਆਂ ਵੱਲੋਂ ਉਹਨਾਂ ਦੇ ਵਿਦਾਇਗੀ ਸਮਾਗਮ ਦੌਰਾਨ ਉਨ੍ਹਾਂ ਨੂੰ ਉਹਨਾਂ ਦੀਆਂ ਬਿਹਤਰੀਨ ਅਤੇ ਸਮਰਪਿਤ ਭਾਵਨਾ ਨਾਲ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਦਾ ਸਾਡੇ ਚੇਤਿਆਂ ਵਿੱਚ ਹਮੇਸ਼ਾ ਵਸਦੇ ਰਹਿਣਾ ਉਨ੍ਹਾਂ ਦੀ ਸ਼ਖਸ਼ੀਅਤ ਦਾ ਪ੍ਰਭਾਵ ਦੱਸਿਆ | ਸਕੂਲ ਸਟਾਫ ਅਤੇ ਮਾਪੇ ਅਧਿਆਪਕ ਕਮੇਟੀ ਤੇ ਹੋਰ ਪਤਵੰਤੇ ਸੱਜਣਾਂ ਵਲੋਂ ਤਲਵਿੰਦਰ ਸਿੰਘ ਨੂੰ ਸੇਵਾਮੁਕਤੀ ਉਪਰੰਤ ਤੰਦਰੁਸਤ ਜੀਵਨ ਜਿਉਣ ਦੀ ਕਾਮਨਾ ਕਰਦਿਆਂ ਉਨ੍ਹਾਂ ਤੋਂ ਸਮਾਜ ਸੇਵਾ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਆਸ ਪ੍ਰਗਟਾਈ ਗਈ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਅਮਰਜੀਤ ਸੈਣੀ, ਅਮਰੀਕ ਸਿੰਘ, ਬਲਰਾਜ, ਸੁਰਜੀਤ ਸਿੰਘ ਬੀਸਲਾ, ਸੰਦੀਪ ਸਿੰਘ, ਬਰਿੰਦਰ ਕੁਮਾਰ, ਕੁਲਜੀਤ ਕੌਰ ਅਮਨਜੋਤ ਕੌਰ, ਨਿਰਮਲ ਸਿੰਘ ਬਲਜੀਤ ਸੈਣੀ, ਪਵਨ ਸੈਣੀ, ਜਸਬੀਰ ਕੌਰ ਮਲਕੀਤ ਸਿੰਘ ਮਲਕੀਤ ਸੈਣੀ, ਨਿਰਮਲ ਰਾਮ ਅਤੇ ਹੋਰ ਵੀ ਮੌਜੂਦ ਸਨ ਸਭਨਾ ਵਲੋਂ ਪਿਆਰ ਭਰੇ ਤੋਹਫੇ ਦੇ ਕੇ ਮਾਣਮਤੀ ਸ਼ਖਸ਼ੀਅਤ ਨੂੰ ਨਿਵਾਜਿਆ ਗਿਆ |

ਪਿਛਲੀ ਖ਼ਬਰ ਅਧਿਆਪਕਾ ਮਨਜੀਤ ਕੌਰ ਸਿੰਬਲੀ ਸਨਮਾਨਿਤ ਅਗਲੀ ਖ਼ਬਰ ਪੰਜਾਬ ਦੀਆਂ ਟਰੇਡ ਯੂਨੀਅਨਾਂ ਵਲੋਂ 1 ਅਪ੍ਰੈਲ ਨੂੰ ਕਾਲਾ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।