26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜੈੱਕਾਂ ਰਾਹੀਂ ਮਕਾਨ ਨੂੰ ਉਪਰ ਚੁੱਕਣ 'ਤੇ ਪਾਬੰਦੀ ਲੱਗੇ- ਬੰਗਾ

ਅਜੀਤ ਡੈਸਕ 01-04-2026
ਘੁੰਮਣਾਂ, 31 ਮਾਰਚ (ਮਹਿੰਦਰ ਪਾਲ ਸਿੰਘ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ 'ਚ ਜੋ ਜੈੱਕਾਂ ਨਾਲ ਮਕਾਨ ਨੂੰ ਉਪਰ ਚੁੱਕਣ 'ਤੇ ਘਟਨਾ ਵਾਪਰੀ ਜਿਸ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਨਾਲ ਮਨ ਨੂੰ ਬਹੁਤ ਦੁੱਖ ਲੱਗਾ | ਇਸ ਮੰਦਭਾਗੀ ਘਟਨਾ ਦਾ ਜ਼ਿਕਰ ਕਰਦਿਆਂ ਕਾਗਰਸੀ ਆਗੂ ਕਮਲਜੀਤ ਬੰਗਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੈੱਕਾਂ ਰਾਹੀਂ ਮਕਾਨਾਂ ਨੂੰ ਉਪਰ ਚੁੱਕਣ 'ਤੇ ਪਾਬੰਦੀ ਲੱਗੇ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਅਣਸੁਖਾਂਵੀ ਘਟਨਾ ਨਾ ਵਾਪਰੇ | ਉਨ੍ਹਾਂ ਕਿਹਾ ਹੋਰ ਕੰਮ ਬਥੇਰੇ ਹਨ ਥੋੜੇ ਪੈਸੇ ਨਾਲ ਵੀ ਗੁਜ਼ਾਰਾ ਕੀਤਾ ਜਾ ਸਕਦਾ ਹੈ | ਲਾਲਚੀ ਠੇਕੇਦਾਰਾਂ ਵੱਲੋਂ ਮਜ਼ਦੂਰਾਂ ਨੂੰ ਖ਼ਤਰੇ ਵਾਲੇ ਕੰਮ ਲਾ ਕੇ ਪੈਸਾ ਜ਼ਿਆਦਾ ਕਮਾਉਣ ਦੇ ਚੱਕਰ 'ਚ ਗ਼ਰੀਬਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਨ |


ਪਿਛਲੀ ਖ਼ਬਰ ਰਿਆਤ ਕਾਲਜ ਆਫ਼ ਲਾਅ ਵਲੋਂ ਵਾਤਾਵਰਨ ਜਾਗਰੂਕਤਾ ਸਮਾਗਮ <br/> ਅਗਲੀ ਖ਼ਬਰ ਕਾਂਗਰਸ ਦੀ ਅਸਲੀ ਤਾਕਤ ਵਰਕਰ ਹੀ ਹਨ- ਚੌ. ਮੀਨਾ ਸੂੰਢ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।