ਮਜਾਰੀ/ਸਾਹਿਬਾ, 30 ਮਾਰਚ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਤੇ ਐੱਸ. ਸੀ. ਵਿੰਗ ਦੇ ਸੂਬਾ ਮੀਤ ਪ੍ਰਧਾਨ ਰਣਵੀਰ ਸਿੰਘ ਭੱਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੇ ਵਿਧਾਨ ਸਭਾ ਹਲਕਾ ਬਲਾਚੌਰ ਦੀ ਕਿਸੇ ਜ਼ਿੰਮੇਵਾਰ ਆਗੂ ਹੱਥ ਕਮਾਂਡ ਨਾ ਹੋਣ ਕਰਕੇ ਅਕਾਲੀ ਦਲ ਦੇ ਸਮਰਥਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਮੈਡਮ ਸੁਨੀਤਾ ਚੌਧਰੀ ਦੇ ਦਿਹਾਂਤ ਤੋਂ ਬਾਅਦ ਹਲਕਾ ਜ਼ੰੁਮੇਵਾਰ ਆਗੂ ਤੋਂ ਸੱਖਣਾ ਪਿਆ ਹੈ | ਕੋਈ ਹਲਕਾ ਇੰਚਾਰਜ ਨਾ ਹੋਣ ਕਾਰਨ ਪਿਛਲੀਆਂ ਲੋਕ ਸਭਾ ਤੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਅਕਾਲੀ ਦਲ ਨਤੀਜਾ ਭੁਗਤ ਚੁੱਕਿਆ ਹੈ | ਬਲਾਚੌਰ ਹਲਕੇ ਤੋਂ ਸਵ: ਚੌ: ਨੰਦ ਲਾਲ ਲਗਾਤਾਰ 20 ਸਾਲ ਵਿਧਾਇਕ ਬਣਦੇ ਰਹੇ ਹਨ | ਬਲਾਚੌਰ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨਿਆਂ ਜਾਂਦਾ ਰਿਹਾ ਹੈ, ਜੋ ਅੱਜ ਵੀ ਕਾਇਮ ਹੈ | ਪਰ ਕੋਈ ਵੀ ਹਲਕਾ ਇੰਚਾਰਜ ਨਾ ਹੋਣ ਕਾਰਨ ਹਲਕੇ ਦੇ ਅਕਾਲੀ ਵਰਕਰ ਮਾਯੂਸ ਹਨ | ਉਨ੍ਹਾਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਹੈ ਕਿ ਹਲਕੇ ਅੰਦਰ ਬਹੁਤ ਸਾਰੇ ਯੋਗ ਆਗੂ ਹਨ ਜੋ ਦਿਨ-ਰਾਤ ਹਲਕੇ ਦੇ ਲੋਕਾਂ ਵਿਚ ਵਿਚਰਦੇ ਹਨ | ਕਿਸੇ ਇੱਕ ਨੂੰ ਜਲਦੀ ਹਲਕੇ ਦੀ ਵਾਗਡੋਰ ਸੰਭਾਲੀ ਜਾਵੇ ਤਾਂ ਜੋ ਬਲਾਚੌਰ ਦਾ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਪਣਾ ਪਹਿਲੇ ਵਾਲਾ ਜਲਵਾ ਮੁੜ ਦਿਖਾ ਸਕੇ |