13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਮਹਿੰਦਪੁਰ ਅੱਡੇ ਤੋਂ ਬਘੌਰਾਂ ਤੱਕ ਸੜਕ ਦੀ ਹਾਲਤ ਹੋਈ ਖਸਤਾ

ਅਜੀਤ ਡੈਸਕ 28-03-2026
ਮਜਾਈ/ਸਾਹਿਬਾ, 27 ਮਾਰਚ (ਨਿਰਮਲਜੀਤ ਸਿੰਘ ਚਾਹਲ)-ਮਹਿੰਦਪੁਰ ਅੱਡੇ ਤੋਂ ਜ਼ਿਲ੍ਹਾ ਹੈੱਡਕਵਾਟਰ ਨੂੰ ਜਾਂਦੀ ਸੜਕ ਦਾ ਪਿੰਡ ਬੜਵਾ-ਬਘੌਰਾਂ ਤੱਕ ਬੁਰਾ ਹਾਲ ਹੋਇਆ ਪਿਆ ਹੈ, ਥਾਂ-ਥਾਂ ਟੋਏ ਬਣ ਚੁੱਕੇ ਹਨ | ਦੋ ਪਹੀਆ ਅਤੇ ਚਾਰ ਪਹੀਆਂ ਵਾਹਨਾਂ ਦਾ ਚੱਲਣਾ ਔਖਾ ਹੋਇਆ ਪਿਆ ਹੈ, ਜਿਸ ਵੱਲ ਸਰਕਾਰ ਵਲੋਂ ਉੱਕਾ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ | ਇਹ ਸੜਕ ਪੰਜਾਬ ਮੰਡੀ ਬੋਰਡ ਕੋਲ ਦੋ ਸਬ-ਡਵੀਜਨਾਂ ਬਲਾਚੌਰ ਅਤੇ ਨਵਾਂਸ਼ਹਿਰ ਵਿਚ ਪੈਂਦੀ ਹੈ | ਇਸ ਸੜਕ ਨੂੰ ਦੋਵਾਂ ਸਬ-ਡਵੀਜਨਾਂ ਵਲੋਂ ਇਕੋ ਸਮੇਂ ਨਹੀ ਬਣਾਇਆ ਜਾਂਦਾ, ਜਿਸ ਕਾਰਨ ਇਕ ਪਾਸਾ ਹਮੇਸ਼ਾਂ ਟੁੱਟਿਆ ਹੀ ਰਹਿੰਦਾ ਹੈ | ਮਹਿੰਦਪੁਰ ਅੱਡੇ ਤੋਂ ਹੀ ਸੜਕ ਦੀ ਦੁਰਦਸ਼ਾ ਸ਼ੁਰੂ ਹੋ ਜਾਂਦੀ ਹੈ | ਇਹ ਸੜਕ ਬਣਨ ਤੋਂ ਬਾਅਦ ਇਸ ਦੇ ਬਰ੍ਹਮ ਮੰਡੀ ਬੋਰਡ ਵਲੋਂ ਕਦੇ ਵੀ ਨਹੀ ਬਣਾਏ ਗਏ, ਜੋ ਬਰ੍ਹਮਾਂ ਤੋਂ ਹੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਤੇ ਕੁਝ ਹੀ ਸਮੇਂ ਵਿਚ ਸੜਕ ਦੇ ਪੱਥਰ ਖਿਲਰਨੇ ਸ਼ੁਰੂ ਹੋ ਜਾਂਦੇ ਹਨ | ਕਈ ਥਾਂ 'ਤੇ ਸੜ੍ਹਕ ਸਿਰਫ ਵਿਚਕਾਰ ਹੀ ਰਹਿ ਗਈ ਹੈ | ਪਿੰਡ ਜੈਨਪੁਰ ਦੇ ਬਸੀਮੇ 'ਤੇ ਤਾਂ ਇਸ ਵਿਚ ਕਈ ਡੂੰਘੇ ਟੋਏ ਪਏ ਹੋਏ ਹਨ | ਅੱਗੇ ਪਿੰਡ ਬੜਵਾ ਦੇ ਅੱਗੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕ ਤਹਿਸ-ਨਹਿਸ ਹੋ ਚੁੱਕੀ ਹੈ | ਇਸ ਸੜਕ ਰਾਹੀ ਮਜਾਰੀ ਖੇਤਰ ਅਤੇ ਉਪਰਲੇ ਪਿੰਡਾਂ ਦੇ ਲੋਕ ਆਪਣੇ ਰੋਜਮਰਾਂ ਦੇ ਕੰਮ ਲਈ ਜ਼ਿਲ੍ਹਾ ਹੈਡਕਵਾਟਰ ਨੂੰ ਜਾਂਦੇ ਹਨ | ਹੁਣ ਲੋਕ ਵਾਇਆ ਸਿੰਬਲੀ ਜਾਂ ਵਾਇਆ ਬਲਾਚੌਰ ਹੀ ਜਾਣ ਨੂੰ ਪਹਿਲ ਦੇ ਰਹੇ ਹਨ | ਇਸ ਟੁੱਟੀ ਸੜਕ ਤੋਂ ਜਿਥੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ, ਉੱਥੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਵੀ ਵੇਲੇ ਕੁਵੇਲੇ ਰਾਹਗੀਰਾਂ ਦੀ ਲੁੱਟ ਕਰ ਰਹੇ ਹਨ, ਪਰ ਲੁੱਟ ਦਾ ਸ਼ਿਕਾਰ ਲੋਕ ਆਪਣੀ ਹੱਡਬੀਤੀ ਛੁਪਾ ਜਾਂਦੇ ਹਨ |
ਇਸ ਬਾਰੇ ਕਾਂਗਰਸੀ ਆਗੂ ਹਰਜੀਤ ਸਿੰਘ ਜਾਡਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਸਮਾਜੇਵੀ ਆਗੂ ਬਲਜੀਤ ਸਿੰਘ ਭਾਰਾਪੁਰ, ਕਿਸਾਨ ਆਗੂ ਅਵਤਾਰ ਸਿੰਘ ਸਾਹਦੜਾ ਤੇ ਭੁਪਿੰਦਰ ਸਿੰਘ ਨਾਗਰਾ ਸਾਬਕਾ ਸਰਪੰਚ ਮਹਿੰਦਪੁਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਨਵੀਨੀਕਰਨ ਕਰਕੇ ਇਸ ਨੂੰ 18 ਫੁੱਟੀ ਬਣਾਇਆ ਜਾਵੇ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ |
ਪਿਛਲੀ ਖ਼ਬਰ ਕਿਸਾਨਾਂ ਦੀਆਂ ਸਹੂਲਤਾਂ ਤੋਂ ਸੱਖਣੀ ਦਾਣਾ ਮੰਡੀ ਕਾਠਗੜ੍ਹ ਅਗਲੀ ਖ਼ਬਰ ਅਸ਼ੋਕ ਕਟਾਰੀਆ ਨੇ ਭੋਲੇਵਾਲ ਦੀ ਪੰਚਾਇਤ ਨੂੰ ਦਿੱਤਾ 5 ਲੱਖ ਦਾ ਚੈੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।