13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਅਸ਼ੋਕ ਕਟਾਰੀਆ ਨੇ ਭੋਲੇਵਾਲ ਦੀ ਪੰਚਾਇਤ ਨੂੰ ਦਿੱਤਾ 5 ਲੱਖ ਦਾ ਚੈੱਕ

ਅਜੀਤ ਡੈਸਕ 28-03-2026
ਪੋਜੇਵਾਲ ਸਰਾਂ, 27 ਮਾਰਚ (ਨਵਾਂਗਰਾਈਾ)-ਹਲਕਾ ਬਲਾਚੌਰ ਤੋਂ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਇਲਾਕੇ ਦੇ ਪਿੰਡਾਂ 'ਚ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪਿੰਡਾ 'ਚ ਵਿਸ਼ੇਸ਼ ਸਮਾਗਮ ਕਰਕੇ ਸਰਵਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਇਨਾਮੀ ਗਾਂ੍ਰਟਾਂ ਦਿੱਤੀਆਂ ਜਾ ਰਹੀਆਂ ਹਨ | ਇਸ ਤਹਿਤ ਅਸ਼ੋਕ ਕੁਮਾਰ ਕਟਾਰੀਆ ਵਲੋਂ ਪਿੰਡ ਭੋਲੇਵਾਲ ਦੀ ਪੰਚਾਇਤ ਨੂੰ ਵੀ 5 ਲੱਖ ਦੀ ਗ੍ਰਾਟ ਦਾ ਚੈੱਕ ਭੇਟ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਕਿਹਾ ਕੇ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਪਿੰਡਾਂ ਵਿੱਚ ਧੜੇਬੰਦੀ ਖਤਮ ਕਰਕੇ ਏਕਤਾ ਦਾ ਸਬੂਤ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਪਿੰਡਾਂ ਦੀ ਸਿਆਸਤ ਵਿਚੋਂ ਕੜਵਾਹਟ ਖਤਮ ਕਰਕੇ ਵਿਕਾਸ ਦੀ ਨਵੀਂ ਇਬਾਰਤ ਲਿਖ ਰਹੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਅਸੋਕ ਕੁਮਾਰ, ਮਹਿੰਦਰ ਪਾਲ, ਮਾ. ਦਿਲਬਾਗ ਰਾਏ ਕੈਨੇਡਾ, ਤੇਲੂ ਰਾਮ ਧਰਮ ਚੰਦ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਹਿੰਦਪੁਰ ਅੱਡੇ ਤੋਂ ਬਘੌਰਾਂ ਤੱਕ ਸੜਕ ਦੀ ਹਾਲਤ ਹੋਈ ਖਸਤਾ ਅਗਲੀ ਖ਼ਬਰ ਮੱਛਰਾਂ 'ਤੇ ਖਤਰਨਾਕ ਕੀੜੇ ਮਕੌੜਿਆਂ ਦੀ ਭਰਮਾਰ ਤੋਂ ਬਚਣਾ ਜ਼ਰੂਰੀ- ਡਾ. ਸੰਦੀਪ ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।