14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਿਵੇਕ ਤੋਂ ਬਿਨਾਂ ਇਨਸਾਨ ਦਾ ਜੀਵਨ ਸੁੱਖਮਈ ਨਹੀ ਹੋ ਸਕਦਾ- ਅਚਾਰੀਆ ਚੇਤਨਾ ਨੰਦ

ਅਜੀਤ ਡੈਸਕ 28-03-2026
ਸੜੋਆ, 27 ਮਾਰਚ (ਬਲਵਿੰਦਰ ਨਾਨੋਵਾਲੀਆ)-ਰਾਮਸਰ ਮੌਕਸ ਧਾਮ ਟੱਪਰੀਆਂ ਖੁਰਦ ਵਿਖੇ ਅਸ਼ਟਮੀ ਦੇ ਸ਼ੁਭ ਅਵਸਰ 'ਤੇ ਸਮਾਗਮ ਕਰਵਾਇਆ ਗਿਆ | ਆਰੰਭੇ ਪਾਠ ਦੇ ਭੋਗ ਉਪਰੰਤ ਵਰਤਮਾਨ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਚੇਤਨਾ ਨੰਦ ਭੂਰੀ ਵਾਲਿਆ ਨੇ ਸੰਗਤਾਂ ਦੇ ਵਿਸ਼ਾਲ ਇਕਠ 'ਚ ਪ੍ਰਵਚਨ ਸਾਂਝੇ ਕਰਦਿਆ ਕਿਹਾ ਕਿ ਵਿਵੇਕ ਤੋਂ ਬਿਨ੍ਹਾ ਇਨਸਾਨ ਦਾ ਜੀਵਨ ਸੱੁਖਮਈ ਨਹੀ ਹੋ ਸਕਦਾ, ਕਿਉਕਿ ਵਿਵੇਕ ਪੂਰਨ ਗੁਰੁੂ ਦੀ ਸ਼ਰਨ ਤੇ ਸਤਿਸੰਗ ਤੋਂ ਪ੍ਰਾਪਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਤਿਸੰਗ ਨੂੰ ਸੁਣਕੇ ਜੀਵਨ 'ਚ ਉਤਰਨਾ, ਸੁਣਨਾ, ਵਿਚਾਰਨਾ ਅਤੇ ਪੂਰਨ ਸ਼ਰਧਾ ਨਾਲ ਮੰਨਕੇ ਭਾਵ ਦਿ੍ੜ ਵਿਸ਼ਵਾਸ਼ ਨਾਲ ਸਿਮਰਨ ਕਰਨਾ ਹੀ ਲਾਭਦਾਇਕ ਹੈ, ਗੁਰੁੂ ਸ਼ਬਦ ਦੇ ਅਭਿਆਸ ਨਾਲ ਹੀ ਸੰਤੋਖ ਰੂਪੀ ਧੰਨ ਪ੍ਰਾਪਤ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਦੋ ਪ੍ਰਭੂ ਦੀਆਂ ਦਿੱਤੀਆਂ ਦਾਤਾਂ ਨਾਲ ਸੰਤੋਖ ਹੋ ਜਾਵੇ ਤਾਂ ਮਨ ਸਥਿਰ ਹੋ ਜਾਂਦਾ ਹੈ, ਭਾਵ ਸੱਚੇ ਮਨ ਨਾਲ ਬੰਦਗੀ ਵੱਲ ਮਨ ਜੁੜ ਜਾਂਦਾ ਹੈ | ਇਸ ਮੌਕੇ ਨਗਰ ਆਦੋਆਣਾ ਦੀਆਂ ਸੰਗਤਾਂ ਵਲੋਂ ਰੋਜ਼ਾਨਾਂ ਦੀ ਤਰ੍ਹਾ ਪੀ. ਜੀ. ਆਈ. ਚੰਡੀਗੜ੍ਹ ਨੂੰ ਭੇਜੀ ਜਾਣ ਵਾਲੀ ਲੰਗਰਾਂ ਦੀ ਸੇਵਾ 'ਚ ਵੱਡਾ ਯੋਗਦਾਨ ਪਾਇਆ | ਇਸੇ ਤਰ੍ਹਾਂ ਚੌਧਰੀ ਯਸ਼ਪਾਲ ਵਾਸੀ ਚੰਦਿਆਣੀ ਕਲਾਂ ਵਲੋਂ ਆਪਣੀ ਪੋਤਰੀ ਦੇ ਜਨਮ ਦਿਨ ਦੀ ਖੁਸ਼ੀ ਵਿਚ ਲੰਗਰਾਂ ਦੀ ਸੇਵਾ ਕੀਤੀ ਗਈ |
ਪਿਛਲੀ ਖ਼ਬਰ ਨਵਾਂਸ਼ਹਿਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਚੌਥੀ ਵਾਰ ਰੱਦ ਹੋਣ 'ਤੇ ਕਾਂਗਰਸ ਵਲੋਂ ਰੋਸ ਮੁਜ਼ਾਹਰਾ ਅਗਲੀ ਖ਼ਬਰ ਵਿਸ਼ਵਕਰਮਾ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।