14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਾਰਟੀ ਦੀ ਮਜ਼ਬੂਤੀ ਲਈ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਲਾਮਬੰਦ ਕਰਾਂਗੇ- ਰਾਠਾਂ

ਅਜੀਤ ਡੈਸਕ 28-03-2026
ਸਮੁੰਦੜਾ, 27 ਮਾਰਚ (ਤੀਰਥ ਸਿੰਘ ਰੱਕੜ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮਜਬੂਤੀ ਲਈ ਹੁਣ ਤੋਂ ਹੀ ਪਿੰਡ-ਪਿੰਡ ਜਾ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਆਮ ਲੋਕਾਂ ਨੂੰ ਅਕਾਲੀ ਸਰਕਾਰ ਦੇ ਸੱਤਾ 'ਚ ਹੁੰਦਿਆਂ ਕੀਤੇ ਗਏ ਅਨੇਕਾਂ ਹੀ ਭਲਾਈ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਇੰਚਾਰਜ ਹਲਕਾ ਗੜ੍ਹਸ਼ੰਕਰ ਵੱਲੋਂ ਇਲਾਕੇ ਦੇ ਪਿੰਡ ਚੱਕ ਗੁੱਜਰਾਂ, ਸਮੁੰਦੜਾ ਨਾਜਰਪੁਰ, ਚੱਕ ਗੁਰੂ, ਚੱਕ ਸਿੰਘਾ, ਧਮਾਈ ਆਦਿ ਵਿਖੇ ਵਰਕਰਾਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਦੌਰਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੇ ਹਿੱਤ ਸੂਬੇ ਦੀ ਇੱਕੋ-ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਥਾਂ 'ਚ ਹੀ ਸੁਰੱਖਿਅਤ ਹਨ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਮੁੜ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਮਨ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੱਟੜ ਇਮਾਨਦਾਰੀ ਦਾ ਲਾਇਆ ਨਾਅਰਾ ਪੂਰੀ ਤਰ੍ਹਾਂ ਨਾਲ ਖੋਖਲਾ ਸਾਬਿਤ ਹੋਇਆ ਹੈ ਅਤੇ ਸਰਕਾਰ ਦੇ ਮੰਤਰੀ ਵੱਲੋਂ ਇਮਾਨਦਾਰ ਅਫਸਰ ਨੂੰ ਦਿੱਤੇ ਗਏ ਮਾਨਸਿਕ ਅਤੇ ਸਰੀਰਿਕ ਤਸੀਹੇ ਤੇ ਉਸ ਵਲੋਂ ਮਜਬੂਰ ਹੋ ਕੇ ਖੁਦਕੁਸ਼ੀ ਕਰਨਾ ਸਰਕਾਰ ਲਈ ਬੜੀ ਹੀ ਸ਼ਰਮ ਵਾਲੀ ਗੱਲ ਹੈ | ਇਸ ਮੌਕੇ ਪਿੰਡ ਚੱਕ ਗੁੱਜਰਾਂ ਦੇ ਨੰਬਰਦਾਰ ਕੀਮਤੀ ਸਿੰਘ ਵੱਲੋਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਜੋਗਾ ਸਿੰਘ ਇਬਰਾਹੀਮਪੁਰ, ਗਿਆਨ ਸਿੰਘ ਸਮੁੰਦੜਾ, ਨਿਸ਼ਾਨ ਸਿੰਘ ਭੰਬਰਾ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਭੱਠਲ, ਹਰਭਜਨ ਸਿੰਘ, ਸਤਨਾਮ ਸਿੰਘ, ਮੋਹਣ ਸਿੰਘ, ਬਹਾਦਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਮੁਖ ਸਿੰਘ, ਜੋਰਾਵਰ ਸਿੰਘ ਤੇ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਸ਼ਵਕਰਮਾ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਿਧਾਇਕ ਜਿੰਪਾ ਨੇ ਪੰਜਾਬ ਤੇ ਹਿਮਾਚਲ ਦੀ ਹੱਦ 'ਤੇ ਵਸੂਲੇ ਜਾ ਰਹੇ ਟੋਲ ਟੈਕਸ ਸੰਬੰਧੀ ਜਿਤਾਇਆ ਇਤਰਾਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।