ਬਲਾਚੌਰ, 25 ਮਾਰਚ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ 'ਚ ਕਰਵਾਏ ਜਾ ਰਹੇ ਸੱਤ ਦਿਨਾਂ ਅਤੇ ਰਾਤਾਂ ਦੇ ਐੱਨ. ਐੱਸ. ਐੱਸ. ਵਿਸ਼ੇਸ਼ ਕੈਂਪ ਦੇ ਛੇਵੇਂ ਦਿਨ ਸਵੇਰੇ ਦੇ ਸੈਸ਼ਨ ਦੌਰਾਨ ਐੱਨ. ਐੱਸ. ਐੱਸ. ਵਲੋਂ ਗੋਦ ਲਏ ਪਿੰਡ ਮੰਢਿਆਣੀ ਵਿਖੇ ਨਸ਼ਾ ਮੁਕਤੀ ਵਿਸ਼ੇ 'ਤੇ ਇਕ ਜਾਣਕਾਰੀ ਭਰਪੂਰ ਲੈਕਚਰ ਕਰਵਾਇਆ ਗਿਆ | ਜਿਸਨੂੰ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਸੈਂਟਰ ਵੱਲੋਂ ਸੰਬੋਧਨ ਕੀਤਾ ਗਿਆ | ਇਸ ਤੋਂ ਬਾਅਦ ਦੂਜੇ ਸੈਸ਼ਨ ਵਿਚ ਐੱਨ. ਐੱਸ. ਐੱਸ. ਵਲੰਟੀਅਰਾਂ ਵੱਲੋਂ ਨਸ਼ਾ ਮੁਕਤੀ, ਟੀ. ਬੀ. ਤੇ ਖ਼ੂਨਦਾਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਇਕ ਜਾਗਰੂਕਤਾ ਰੈਲੀ ਕੱਢੀ ਗਈ | ਇਸ ਦੇ ਨਾਲ ਹੀ ਵਲੰਟੀਅਰਾਂ ਵਲੋਂ ਨਸ਼ਾ ਮੁਕਤੀ 'ਤੇ ਆਧਾਰਿਤ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ | ਰਾਤ ਦੇ ਸੈਸ਼ਨ ਵਿਚ ਵਲੰਟੀਅਰਾਂ ਨੇ ਰਚਨਾਤਮਿਕ ਗਤੀਵਿਧੀ ਤਹਿਤ ਪੌਦਿਆਂ ਦੇ ਗਮਲਿਆਂ ਨੂੰ ਸੁੰਦਰ ਢੰਗ ਨਾਲ ਸਜਾਇਆ | ਇਹ ਗਮਲੇ ਕੈਂਪ ਦੇ ਆਖ਼ਰੀ ਦਿਨ ਧੰਨਵਾਦ ਦੇ ਤੌਰ 'ਤੇ ਭੇਂਟ ਕੀਤੇ ਜਾਣਗੇ | ਇਸ ਕੈਂਪ ਵਿੱਚ ਡਾ. ਹਰੀ ਨਾਥ ਅਤੇ ਡਾ. ਅੰਜਲੀ ਪਾਠਕ ਐੱਨ. ਐੱਸ. ਐੱਸ. ਪ੍ਰੋਗਰਾਮ ਅਧਿਕਾਰੀ ਵਜੋਂ, ਦਾਕਸ਼ੀ ਜੈਨ ਅਤੇ ਰਾਘਵ ਜੈਨ ਐਨ.ਐੱਸ.ਐੱਸ ਮੈਂਬਰ ਵਜੋਂ ਤੇ ਨੰਦਿਨੀ ਰੈੱਡ ਰਿਬਨ ਕਲੱਬ ਕੋਆਰਡੀਨੇਟਰ ਵਜੋਂ ਆਪਣੀ ਸਰਗਰਮ ਭੂਮਿਕਾ ਨਿਭਾਅ ਰਹੇ ਹਨ |