ਔੜ/ਝਿੰਗੜਾਂ, 25 ਮਾਰਚ (ਕੁਲਦੀਪ ਸਿੰਘ ਝਿੰਗੜ)-ਪਿੰਡ ਲੜੋਆ ਦੇ ਬੱਚਿਆਂ ਨੂੰ ਪਿੰਡ ਦੇ ਦਾਨੀ ਐੱਨ. ਆਰ. ਆਈ. ਅਜੀਤ ਸਿੰਘ ਯੂ. ਕੇ. ਦੇ ਪਰਿਵਾਰ ਵਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ, ਜਿਸ 'ਚ ਰਜਿਸਟਰ, ਕਾਪੀਆਂ, ਪੈੱਨ, ਪੈਨਸਲਾਂ, ਬੈਗ ਆਦਿ ਤੋਂ ਇਲਾਵਾ ਦੋ ਪੱਖੇ ਵੀ ਸ਼ਾਮਲ ਹਨ | ਇਸ ਮੌਕੇ ਰੱਖੇ ਗਏ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪੁੱਜੇ ਸੀਨੀਅਰ ਅਧਿਆਪਕ ਤੇ ਵਾਤਾਵਰਣ ਪ੍ਰੇਮੀ ਦੇਸ ਰਾਜ ਬੱਜੋਂ ਤੇ ਸਕੂਲ ਇੰਚਾਰਜ ਰਾਕੇਸ਼ ਕੁਮਾਰ ਨੇ ਦਾਨੀ ਐੱਨ. ਆਰ. ਆਈ. ਪਰਿਵਾਰ ਦਾ ਧੰਨਵਾਦ ਕੀਤਾ | ਇਸ ਮੌਕੇ ਪਰਿਵਾਰ ਵਲੋਂ ਪੁੱਜੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸ਼ੇਰਗਿੱਲ ਤੇ ਹਰਿਪਵਨ ਕੌਰ ਯੂ. ਕੇ. ਵਲੋਂ ਇਹ ਸਿਲਸਿਲਾ ਅੱਗੇ ਤੋਂ ਵੀ ਜਾਰੀ ਰੱਖਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਅਗਰ ਸਕੂਲ ਲਈ ਨਵੀਂ ਵੈਨ ਲਈ ਜਾਂਦੀ ਹੈ ਤਾਂ ਉਸ ਦੇ ਲਈ ਵੀ ਪਰਿਵਾਰ ਦੀ ਤਰਫੋਂ 50 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਜਾਵੇਗਾ | ਇਸ ਮੌਕੇ ਕਮਲੇਸ਼ ਕੌਰ, ਸੰਗੀਤਾ, ਮਾਸਟਰ ਸੰਦੀਪ ਸ਼ਰਮਾ, ਮਾਸਟਰ ਬਿਹਾਰੀ ਲਾਲ, ਹਰਵਿੰਦਰ ਕੌਰ, ਸੁਖਵਿੰਦਰ ਕੌਰ, ਅਮਨਪ੍ਰੀਤ ਕੌਰ, ਸੁਖਵਿੰਦਰ ਸਿੰਘ, ਮੈਡਮ ਗੀਤਾ, ਰਜਨੀ ਤੋਂ ਇਲਾਵਾ ਸਾਬਕਾ ਸਰਪੰਚ ਮੁਲਖ ਰਾਜ ਛਿੰਜੀ ਵਲੋਂ ਵੀ ਇਸ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਤੇ ਸਕੂਲ ਸਟਾਫ ਵਲੋਂ ਇਸ ਦਾਨੀ ਪਰਿਵਾਰ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਭਾਰੀ ਗਿਣਤੀ ਵਿੱਚ ਸਕੂਲੀ ਬੱਚੇ ਵੀ ਹਾਜ਼ਰ ਸਨ |