27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਕਾਂਗਰਸ ਹੀ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਸਾਸ਼ਨ ਪ੍ਰਬੰਧ ਦੇ ਸਕਦੀ ਹੈ- ਚੌਧਰੀ ਮੰਗੂਪੁਰ <br/>

ਅਜੀਤ ਡੈਸਕ 26-03-2026
ਸੜੋਆ, 25 ਮਾਰਚ (ਬਲਵਿੰਦਰ ਨਾਨੋਵਾਲੀਆ)-ਸੂਬੇ ਅੰਦਰ ਦਿਨ ਪ੍ਰਤੀ ਦਿਨ ਵਿਗੜ ਰਹੇ ਸ਼ਾਸ਼ਨ ਤੇ ਪ੍ਰਸ਼ਾਸਨਿਕ ਹਾਲਾਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਹਲਕਾ ਬਲਾਚੌਰ ਨੇ ਕਿਹਾ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਤੋਂ ਸਿਵਾਏ ਹੋਰ ਕੋਈ ਰਾਜਨੀਤਿਕ ਪਾਰਟੀ ਸਾਫ ਸੁਥਰਾ ਸ਼ਾਸ਼ਨ ਪ੍ਰਬੰਧ ਨਹੀ ਦੇ ਸਕਦੀ | ਪਿੰਡ ਚੰਦਿਆਣੀ ਖੁਰਦ ਵਿਖੇ ਸਮਾਗਮ ਦੌਰਾਨ ਇਹ ਵਿਚਾਰ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਕਿ ਨਿੱਤ ਦਿਨ ਕਿਧਰੇ ਨਾ ਕਿਧਰੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਹ ਵਾਪਰ ਰਹੀਆਂ ਘਟਨਾਵਾਂ ਰੁਕਣ ਦੀ ਬਜਾਏ ਪ੍ਰਤੀ ਦਿਨ ਵਧਦੀਆਂ ਹੀ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸੂਬੇ ਅੰਦਰ ਨਸ਼ਿਆਂ ਨੇ ਵੱਡੇ ਪੱਧਰ 'ਤੇ ਪੈਰ ਪਸਾਰ ਲਏ ਹਨ, ਮਾਪਿਆਂ ਦੇ ਇਕੌਲੇ ਪੁੱਤਰ ਅਤੇ ਭੈਣਾਂ ਦੇ ਵੀਰ ਪਰਿਵਾਰ ਤੋਂ ਸਦਾ ਲਈ ਦੂਰ ਹੁੰਦੇ ਜਾ ਰਹੇ ਹਨ | ਇਸ ਕਰਕੇ ਸੂਬਾ ਸਰਕਾਰ ਨੂੰ ਨਿੱਤ ਦਿਨ ਵਿਗੜ ਰਹੇ ਹਾਲਾਤਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜਰੂਰਤ ਹੈ | ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਮਾਪੇ ਮਜ਼ਬੂਰਨ ਹੀ ਆਪਣੇ ਇਕੱਲੇ-ਇਕੱਲੇ ਪੁੱਤਰ ਨੂੰ ਲੱਖਾਂ ਰੁਪਏ ਖਰਚ ਕਰਕੇ ਤੇ ਆਪਣੀ ਕੀਮਤੀ ਸੰਪਤੀ ਨੂੰ ਗਹਿਣੇ ਰੱਖ ਕੇ ਵਿਦੇਸ਼ਾਂ 'ਚ ਭੇਜ ਰਹੇ ਹਨ, ਜਿੱਥੇ ਕਿ ਉਨ੍ਹਾਂ ਦੇ ਪੁੱਤ-ਧੀਆਂ ਉਥੇ ਵੀ ਸੁਰੱਖਿਅਤ ਮਹਿਸੂਸ ਨਹੀ ਕਰ ਰਹੇ | ਉਨ੍ਹਾਂ ਕਿਹਾ ਕਿ ਅਗਰ ਸੂਬਾ ਸਰਕਾਰ ਜਾਂ ਦੇਸ਼ ਅੰਦਰ ਰਾਜ ਭਾਗ ਚਲਾਉਣ ਵਾਲੀ ਕੇਂਦਰ ਸਰਕਾਰ ਆਮ ਲੋਕਾਂ ਨੂੰ ਸੂਬੇ ਅੰਦਰ ਸੁਖਾਵਾਂ ਮਾਹੌਲ ਪ੍ਰਦਾਨ ਕਰੇ ਅਤੇ ਦੇਸ਼ ਅੰਦਰ ਹੀ ਰੋਜਗਾਰ ਦੇ ਸਾਧਨ ਪੈਂਦਾ ਕਰ ਦੇਵੇ ਤਾਂ ਸੂਬੇ ਦੀ ਜਵਾਨੀ ਵਿਦੇਸ਼ਾਂ 'ਚ ਕਦੇ ਵੀ ਰੁਲਣ ਲਈ ਮਜ਼ਬੂਰ ਨਹੀਂ ਹੋ ਸਕਦੀ |


ਪਿਛਲੀ ਖ਼ਬਰ ਕਾਂਗਰਸ ਹੀ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਸਾਸ਼ਨ ਪ੍ਰਬੰਧ ਦੇ ਸਕਦੀ ਹੈ- ਚੌਧਰੀ ਮੰਗੂਪੁਰ <br/> ਅਗਲੀ ਖ਼ਬਰ ਹੈਪੀ ਮਾਡਲ ਹਾਈ ਸਕੂਲ ਨੇ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।