27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਪਿੰਡਾਂ 'ਚ ਕੰਕਰੀਟ ਦੀਆਂ ਬਣਾਈਆਂ ਸੜਕਾਂ ਦੇ ਉੱਚੇ ਕਿਨਾਰੇ ਬਣ ਰਹੇ ਹਾਦਸਿਆਂ ਦਾ ਕਾਰਨ <br/>

ਅਜੀਤ ਡੈਸਕ 26-03-2026
ਮਜਾਰੀ/ਸਾਹਿਬਾ, 25 ਮਾਰਚ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਮੰਡੀ ਬੋਰਡ ਵਲੋਂ ਪਿੰਡਾਂ ਅੰਦਰ ਵਾਰ-ਵਾਰ ਪਾਣੀ ਖੜਨ ਨਾਲ ਟੁੱਟ ਰਹੀਆਂ ਲੁੱਕ ਬਜਰੀ ਦੀਆਂ ਸੜਕਾਂ ਨੂੰ ਮਜ਼ਬੂਤ ਕਰਕੇ ਬਣਾਉਣ ਵਾਸਤੇ 6 ਇੰਚ ਮੋਟੀ ਕੰਕਰੀਟ ਦੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਬਹੁਤ ਵਧੀਆਂ ਕੰਮ ਹੈ | ਇਸੇ ਤਰ੍ਹਾਂ ਪਿੰਡ ਕੌਲਗੜ੍ਹ ਵਿਖੇ ਪਿੰਡ ਬਛੌੜੀ ਵੱਲ ਜਾਂਦੀ ਸੜਕ ਦਾ ਕੁੱਝ ਹਿੱਸਾ ਵੀ ਕੰਕਰੀਟ ਦਾ ਬਣਾਇਆ ਗਿਆ ਹੈ, ਪਰ ਇਸ ਦੇ ਬਰ੍ਹਮਾਂ ਨੂੰ ਉੱਚਾ ਕਰਕੇ ਇੰਟਰਲੋਕ ਅਜੇ ਤੱਕ ਨਹੀਂ ਲਗਾਏ ਗਏ, ਇਸ ਸੜਕ ਦੇ ਆਲੇ-ਦੁਆਲੇ ਘਰਾਂ ਦੀ ਵਸੋਂ ਹੈ | ਇਹ ਕੰਕਰੀਟ ਦੀ ਸੜਕ ਉੱਚੀ ਹੋਣ ਕਰਕੇ ਇਸ ਦੇ ਦੋਵੇਂ ਪਾਸੇ ਦੇ ਬਰ੍ਹਮ ਕਾਫ਼ੀ ਨੀਵੇਂ ਹੋ ਗਏ ਹਨ | ਇਸ ਸੜਕ 'ਤੇ ਆਮਦੋ ਰਾਫਤ ਵੀ ਕਾਫ਼ੀ ਰਹਿੰਦੀ ਹੈ | ਜਦੋਂ ਇਸ ਸੜਕ 'ਤੇ ਚਾਰ ਪਹੀਆ ਵਾਹਨ ਆ ਜਾਂਦਾ ਹੈ ਤਾਂ ਅੱਗੇ ਤੋਂ ਆ ਰਹੇ ਦੋ ਪਹੀਆਂ ਵਾਹਨ, ਸਾਈਕਲ ਸਵਾਰ ਜਾਂ ਪੈਦਲ ਚੱਲਣ ਵਾਲੇ ਨੂੰ ਸਾਈਡ ਦੇਣ ਵਾਸਤੇ ਵੀ ਜਗ੍ਹਾ ਨਹੀਂ ਬਚਦੀ | ਇਸ ਦੇ ਨਾਲ ਦੋ ਪਹੀਆਂ ਵਾਹਨ ਚਾਲਕ ਸੜਕ ਦੇ ਡੂੰਘੇ ਬਰ੍ਹਮਾਂ ਵਿਚ ਹੀ ਫਸ ਜਾਂਦਾ ਹੈ, ਜਿਸ ਨੂੰ ਬੜੀ ਮੁਸ਼ਕਲ ਨਾਲ ਦੂਰ ਜਾ ਕੇ ਸੜਕ 'ਤੇ ਚੜ੍ਹਨਾ ਪੈਂਦਾਂ ਹੈ | ਕਈ ਚਾਲਕ ਸਾਈਡ ਦੇਣ ਲੱਗੇ ਸੱਟਾਂ ਵੀ ਲਗਵਾ ਚੁੱਕੇ ਹਨ, ਪਰ ਮੰਡੀ ਬੋਰਡ ਵਲੋਂ ਸੜਕ ਤਾਂ ਬਣਵਾ ਦਿੱਤੀ ਗਈ ਹੈ ਤੇ ਬਰ੍ਹਮ ਬਣਾਉਣ ਦਾ ਚੇਤਾ ਭੁੱਲਾ ਦਿੱਤਾ ਗਿਆ ਹੈ | ਪਿੰਡ ਕੌਲਗੜ੍ਹ ਵਾਸੀਆਂ ਨੇ ਪੰਜਾਬ ਮੰਡੀ ਬੋਰਡ ਤੋਂ ਮੰਗ ਕੀਤੀ ਹੈ ਕਿ

ਪਿਛਲੀ ਖ਼ਬਰ ਧਾਰਮਿਕ ਉਤਸਵ ਕਮੇਟੀ ਨੇ ਰਾਮ ਨੌਮੀ ਮੌਕੇ ਸਜਾਈ ਸ਼ੋਭਾ ਯਾਤਰਾ <br/> ਅਗਲੀ ਖ਼ਬਰ ਮੂੰਹ ਦੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ- ਡਾ. ਜਸਵਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।