09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਗੁਰਮਤਿ ਰੂਹਾਨੀ ਸਮਾਗਮ ਸੰਬੰਧੀ ਸੇਵਾਦਾਰਾਂ ਦੀ ਹੋਈ ਮੀਟਿੰਗ

ਅਜੀਤ ਡੈਸਕ 08-03-2026
ਬਹਿਰਾਮ, 7 ਮਾਰਚ (ਨਛੱਤਰ ਸਿੰਘ ਬਹਿਰਾਮ)-ਸੰਤ ਬਾਬਾ ਵਰਿਆਮ ਸਿੰਘ ਰਤਵਾੜਾ ਸਾਹਿਬ ਵਾਲਿਆਂ ਵਲੋਂ ਵਰੋਸਾਇ ਸੰਤ ਬਾਬਾ ਲਖਵੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਦਾਣਾ ਮੰਡੀ ਬਹਿਰਾਮ ਵਿਖੇ 10, 11 ਅਤੇ 12 ਮਾਰਚ ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਤੱਕ ਗੁਰਮਤਿ ਰੂਹਾਨੀ ਸਮਾਗਮ ਕਰਾਇਆ ਜਾ ਰਿਹਾ ਹੈ | ਇਸ ਸਬੰਧੀ ਬਹਿਰਾਮ ਵਿਖੇ ਮੀਟਿੰਗ ਹੋਈ ਤੇ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਸੰਗਤਾਂ ਵਿੱਚ ਬਹੁਤ ਉਤਸ਼ਾਹ ਹੈ | ਇਸ ਮੌਕੇ ਬਾਬਾ ਹਰਪਾਲ ਸਿੰਘ ਪੰਛੀ ਰਤਵਾੜਾ ਸਾਹਿਬ, ਭਾਈ ਸੁਖਵਿੰਦਰ ਸਿੰਘ ਅਨਮੋਲ ਬੀਸਲਾ, ਬਾਬਾ ਅਜਾਇਬ ਸਿੰਘ ਅਟਵਾਲ ਬਹਿਰਾਮ, ਭਾਈ ਜਗਜੀਤ ਸਿੰਘ ਖ਼ਾਲਸਾ ਚੱਕਰਾਮੂੰ, ਸੰਤੋਖ ਸਿੰਘ ਸਮਰਾੜੀ, ਕੁਲਵਿੰਦਰ ਸਿੰਘ, ਕੇਵਲ ਸਿੰਘ ਭਰੋਮਜਾਰਾ, ਸੁਖਦੇਵ ਸਿੰਘ ਕੱਟ, ਅਮਰਜੀਤ ਸਿੰਘ ਲੇਹਲ, ਅਵਤਾਰ ਸਿੰਘ ਮਾਨ, ਬੀਬੀ ਸੁਖਵਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਪਰਮਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਮਰਦੀਪ ਕਾਲਜ 'ਚ ਹੋਈ ਨਾਟਕ 'ਪੀੜ੍ਹੀ ਦਰ ਪੀੜ੍ਹੀ' ਦੀ ਸ਼ਾਨਦਾਰ ਪੇਸ਼ਕਾਰੀ ਅਗਲੀ ਖ਼ਬਰ ਢਾਡੀ ਸਤਨਾਮ ਸਿੰਘ ਭਾਰਾਪੁਰ ਜਥੇ ਸਮੇਤ ਵਤਨ ਪਰਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।