09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਢਾਡੀ ਸਤਨਾਮ ਸਿੰਘ ਭਾਰਾਪੁਰ ਜਥੇ ਸਮੇਤ ਵਤਨ ਪਰਤੇ

ਅਜੀਤ ਡੈਸਕ 08-03-2026
ਮਜਾਰੀ/ਸਾਹਿਬਾ, 7 ਮਾਰਚ (ਨਿਰਮਲਜੀਤ ਸਿੰਘ ਚਾਹਲ)- ਪੰਥਕ ਢਾਡੀ ਗਿਆਨੀ ਸਤਨਾਮ ਸਿੰਘ ਭਾਰਾਪੁਰ ਆਪਣੇ ਜਥੇ ਦੇ ਸਾਥੀਆਂ ਢਾਡੀ ਬਰਜਿੰਦਰ ਸਿੰਘ ਸਾਹਦੜਾ, ਢਾਡੀ ਸੁਖਵੀਰ ਸਿੰਘ ਖਟਕੜ ਤੇ ਢਾਡੀ ਗੁਰਪ੍ਰੀਤ ਸਿੰਘ ਨੂਰ ਸਮੇਤ ਇੰਗਲੈਂਡ ਦੀ ਧਰਤੀ 'ਤੇ 6 ਮਹੀਨੇ ਸਿੱਖੀ ਦਾ ਪ੍ਰਚਾਰ ਕਰਕੇ ਵਾਪਸ ਵਤਨ ਪਰਤ ਆਏ ਹਨ | ਉਨ੍ਹਾਂ ਦੱਸਿਆ ਕਿ ਸਾਡੇ ਜਥੇ ਨੂੰ ਗੁਰਦੁਆਰਾ ਗੁਰੂ ਤੇਗ ਬਹਾਦਰ ਈਸਟ ਪਾਰਕ ਲੈਸਟਰ ਇੰਗਲੈਂਡ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਉਟਾਲਾਂ, ਰਾਜ ਮਨਵਿੰਦਰ ਸਿੰਘ ਰਾਜਾ ਕੰਗ ਵਲੋਂ ਸੱਦਾ ਪੱਤਰ ਭੇਜਿਆ ਗਿਆ ਸੀ | ਜਿਥੇ ਅਸੀਂ ਗੁਰਦੁਆਰਾ ਸਿੰਘ ਸਭਾ ਸਾਉਥ ਹਾਲ, ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਡਰਬੀ, ਗੁਰਦੁਆਰਾ ਗੁਰੂ ਨਾਨਕ ਸਮੈਥਿਕ ਬਰਮਿੰਘਮ, ਗੁਰਦੁਆਰਾ ਗਰੇਵਸੈਂਡ, ਗੁਰਦੁਆਰਾ ਲੈਸਟਰ, ਗੁਰਦੁਆਰਾ ਬਾਬਾ ਦੀਪ ਸਿੰਘ ਸੋਹਰ ਰੋਡ ਬਰਮਿੰਘਮ ਸਮੇਤ ਹੋਰ ਕਈ ਥਾਵਾਂ 'ਤੇ ਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਕੀਤਾ ਗਿਆ | ਉੱਥੋਂ ਦੀਆਂ ਸੰਗਤਾਂ ਵਲੋਂ ਸਾਡੇ ਜਥੇ ਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਗਿਆ |
ਪਿਛਲੀ ਖ਼ਬਰ ਗੁਰਮਤਿ ਰੂਹਾਨੀ ਸਮਾਗਮ ਸੰਬੰਧੀ ਸੇਵਾਦਾਰਾਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾ ਰਹੇ ਅਧਿਆਪਕਾਂ ਦੀ ਸੈਂਟਰ ਪੱਧਰੀ ਵਰਕਸ਼ਾਪ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।