11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਖੇਤੀਬਾੜੀ ਵਿਭਾਗ ਬੰਗਾ ਵਲੋਂ ਆਤਮਾ ਸਕੀਮ ਹੇਠ ਪਿੰਡ ਸੰਧਵਾਂ ਵਿਖੇ ਕਿਸਾਨ ਗੋਸ਼ਟੀ ਕਰਵਾਈ

ਅਜੀਤ ਡੈਸਕ 07-03-2026
ਕਟਾਰੀਆਂ, 6 ਮਾਰਚ (ਪ੍ਰੇਮੀ ਸੰਧਵਾਂ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਮੌਸਮੀ ਤਬਦੀਲੀ ਦੇ ਖੇਤੀਬਾੜੀ ਖੇਤਰ 'ਤੇ ਪ੍ਰਭਾਵ ਵਿਸ਼ੇ 'ਤੇ ਕਿਸਾਨ ਗੋਸ਼ਟੀ ਕਰਵਾਈ ਗਈ | ਇਸ ਵਿਚ ਡਾ. ਦਾਰਾ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਹਨਾਂ ਨੇ ਕਿਹਾ ਕਿ ਆਤਮਾ ਤਹਿਤ ਵੱਖ-ਵੱਖ ਵਿਭਾਗਾਂ ਖੇਤੀਬਾੜੀ, ਭੂਮੀ ਰੱਖਿਆ, ਪਸ਼ੂ ਪਾਲਣ ਅਤੇ ਸਹਿਕਾਰੀ ਸਭਾਵਾਂ ਨੂੰ ਇੱਕ ਮੰਚ 'ਤੇ ਕਿਸਾਨ ਭਲਾਈ ਸਕੀਮ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਉਹਨਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਵਿੱਚ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਸੰਯਮ ਨਾਲ ਕਰਨੀ ਚਾਹੀਦੀ ਤਾਂ ਜੋ ਖੇਤੀ ਖ਼ਰਚੇ ਤੇ ਮਨੁੱਖੀ ਬਿਮਾਰੀਆਂ ਘੱਟ ਹੋਣ | ਕਣਕਾਂ 'ਤੇ ਇਸ ਸਮੇਂ ਕੋਈ ਬਿਮਾਰੀ ਜਾਂ ਕਿੜਿਆਂ ਦੇ ਸਪਰੇਅ ਦੀ ਲੋੜ ਨਹੀਂ ਹੈ | ਮੌਕੇ 'ਤੇ ਖੇਤੀਬਾੜੀ ਅਫ਼ਸਰ ਬੰਗਾ ਡਾ. ਲਛਮਣ ਦਾਸ ਨੇ ਕਿਹਾ ਕਿ ਮੌਸਮੀ ਤਪਸ਼ ਦਾ ਫ਼ਸਲਾਂ ਦੀ ਪੈਦਾਵਾਰ 'ਤੇ ਬਹੁਤ ਮਾੜਾ ਅਸਰ ਪੈਂਦਾ ਹੈ | ਜਥੇਦਾਰ ਸਾਧੂ ਸਿੰਘ ਸਾਬਕਾ ਪ੍ਰਧਾਨ, ਮੋਹਨ ਸਿੰਘ ਭਰੋਲੀ ਆਦਿ ਸ਼ਖ਼ਸੀਅਤਾਂ ਨੇ ਆਏ ਹੋਏ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਦੀਪ ਗੰਗੜ ਏ.ਟੀ.ਐੱਮ. ਆਤਮਾ ਤੋਂ ਇਲਾਵਾ ਓਾਕਾਰ ਸਿੰਘ, ਦਲਜੀਤ ਸਿੰਘ ਘੁੰਮਣ, ਸੁਖਵਿੰਦਰ ਸਿੰਘ ਘੁੰਮਣ, ਹਰਵਿੰਦਰ ਸਿੰਘ ਸੂੰਢ, ਮਨਵੀਰ ਸਿੰਘ ਸਕੱਤਰ, ਜਸਪਾਲ ਕੁਮਾਰ ਸਕੱਤਰ, ਮੋਹਨ ਸਿੰਘ ਪ੍ਰਧਾਨ, ਗੁਰਦੀਪ ਸਿੰਘ ਬਸਰਾ ਪੰਚ, ਬਿਕਰਮਜੀਤ ਸਿੰਘ, ਸੈਕਟਰੀ ਜੱਸੀ ਹੀਰਾ, ਹਰਜੀਤ ਸਿੰਘ, ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਗੋਪੀ ਫਰਾਲਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਸੰਬੰਧੀ ਬੰਗਾ 'ਚ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।