11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਜਲ ਦੇਵਤਾ ਮੰਦਰ ਖੇੜੀ 'ਚ ਤਿੰਨ ਰੋਜ਼ਾ ਮੇਲਾ ਕਰਵਾਇਆ

ਅਜੀਤ ਡੈਸਕ 07-03-2026
ਘੁੰਮਣਾਂ, 6 ਮਾਰਚ (ਮਹਿੰਦਰ ਪਾਲ ਸਿੰਘ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਖੇੜੀ 'ਤੇ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਯੋਗੀ ਸੰਤ ਨਾਥ ਆਈ ਪੰਥੀ ਤੇ ਸੇਵਾਦਾਰ ਦੁਧਾਈ ਨਾਥ ਦੀ ਰਹਿਨੁਮਾਈ ਹੇਠ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਇਆ | ਪਹਿਲੇ ਦਿਨ ਝੰਡੇ ਦੀ ਰਸਮ ਤੇ ਕੜ੍ਹੀ ਚਾਵਲ ਦੇ ਲੰਗਰ ਲਗਾਏ | ਦੂਜੇ ਦਿਨ ਸਰਬਜੀਤ ਕਵਾਲ ਜਲੰਧਰ ਤੇ ਅਮਨ ਰੋਜੀ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਤੀਜੇ ਦਿਨ ਅਰਮਾਨ ਢਿੱਲੋਂ ਤੇ ਜੈਸਮੀਨ ਅਖ਼ਤਰ ਨੇ ਖੂਬ ਰਗ ਬੰਨਿ੍ਹਆ ਆਟੋ ਰਿਕਸ਼ਾ ਚਾਲਕਾਂ ਵਲੋਂ ਸੰਗਤਾਂ ਨੂੰ ਮੁਫ਼ਤ ਆਉਣ ਜਾਣ ਦੀ ਸਹੂਲਤ ਦਿੱਤੀ | ਯੋਗੀ ਸੰਤ ਨਾਥ ਨੇ ਆਏ ਸੰਤ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ | ਉਨ੍ਹਾਂ ਕਿਹਾ ਕਿ ਮੰਦਰ ਚਿੱਟੇ ਪੱਥਰ 'ਚ ਬਣਾ ਕੇ ਨਵੀਂ ਦਿੱਖ ਦਿੱਤੀ ਜਾਵੇਗੀ, ਸੰਗਤਾਂ ਦਾ ਸਹਿਯੋਗ ਜਰੂਰੀ ਹੈ | ਇਸ ਮੌਕੇ 'ਤੇ ਸੰਤ ਏਕ ਨਾਥ, ਕਮਲਜੀਤ ਬੰਗਾ, ਭਜਨਾ ਰਾਮ, ਗੁਰਦੀਪ ਸਿੰਘ, ਦੀਪੂ ਸਾਬਕਾ ਸਰਪੰਚ, ਦੀਪਕ ਗੁਪਤਾ, ਸਰਪੰਚ ਬਿਮਲਾ ਦੇਵੀ, ਉਂਕਾਰ ਮਾਣਕ, ਜੀਤਾ ਮਾਣਕ, ਜੱਗਾ ਵਾਹਦ, ਵਰਿੰਦਰ ਸਿੰਘ, ਮਾਸਟਰ ਦੇਸ ਰਾਜ, ਜਗਤ ਰਾਮ, ਜੱਗਾ ਪਹਿਲਵਾਨ, ਬਲਵੀਰ ਸਿੰਘ ਬੈਂਸ, ਜੌਨ ਬੰਗਾ, ਮਾਈਕਲ ਯੂ. ਕੇ., ਸਰਪੰਚ ਰੂਪ ਲਾਲ, ਰਾਜਵੀਰ ਮਾਣਕ ਯੂ. ਕੇ., ਬਸਰਾ ਮਾਂਗਟ, ਡਾਕਟਰ ਕੁਲਦੀਪ ਰਾਜ, ਫੌਜੀ ਘੁੰਮਣ, ਜੋਤੀ ਵਾਹਦ, ਨਰੇਸ਼ ਕੁਮਾਰ, ਬਲਵਿੰਦਰ ਸਿੰਘ ਇੰਸਪੈਕਟਰ ਤੇ ਹੋਰ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਨ ਮਨਾਉਣ ਸੰਬੰਧੀ ਬੰਗਾ 'ਚ ਕੀਤੀ ਮੀਟਿੰਗ ਅਗਲੀ ਖ਼ਬਰ ਪੀ. ਏ. ਯੂ. ਜ਼ੋਓਲੋਜੀ ਵਿਭਾਗ ਦੇ ਅਧਿਕਾਰੀਆਂ ਵਲੋਂ ਪਿੰਡ ਸਾਹਦੜਾ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।