11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ ਸਮਾਗਮ ਕਰਵਾਇਆ

ਅਜੀਤ ਡੈਸਕ 07-03-2026
ਨਵਾਂਸ਼ਹਿਰ, 6 ਮਾਰਚ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਪੰਜਾਬ ਦੀ ਨਵ-ਸਿਰਜਣਾ ਤਹਿਤ ਆਰੰਭ ਕੀਤੀ ਪ੍ਰੋਗਰਾਮ ਲੜੀ 'ਸਿਰਜਣਾ ਅਤੇ ਸੰਵਾਦ' ਅਧੀਨ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਬੀਰ ਮੰਡ ਨਾਲ ਸੰਵਾਦ ਸਮਾਗਮ ਕਰਵਾਇਆ ਗਿਆ | ਅਦਾਰਾ ਪਰਵਾਜ਼ ਇਕਾਈ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮਹਿਮਾਨ ਨਾਵਲਕਾਰ ਜਸਬੀਰ ਮੰਡ, ਆਰੀਆ ਸਕੂਲ ਦੇ ਪਿ੍ੰਸੀਪਲ ਰਜਿੰਦਰ ਸਿੰਘ ਗਿੱਲ, ਜਸਬੀਰ ਦੀਪ, ਭੁਪਿੰਦਰ ਸਿੰਘ ਮੱਲ੍ਹੀ ਅਤੇ ਕਹਾਣੀਕਾਰ ਅਜਮੇਰ ਸਿੱਧੂ ਸ਼ਾਮਲ ਸਨ | ਆਰੰਭ ਵਿੱਚ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਜੇ. ਬੀ. ਸੇਖੋਂ ਨੇ ਦੱਸਿਆ ਕਿ ਪੰਜਾਬ ਕਲਾ ਪਰੀਸ਼ਦ ਵਲੋਂ ਉਲੀਕੇ ਇਸ ਸਮਾਗਮ ਦਾ ਮੰਤਵ ਲੇਖਕ ਅਤੇ ਪਾਠਕ ਵਿਚਕਾਰ ਸੰਵਾਦ ਦੀਆਂ ਨਵੀਆਂ ਸੰਭਾਵਨਾਵਾਂ ਪੈਦਾ ਕਰਨਾ ਹੈ | ਪਿ੍ੰਸੀਪਲ ਰਜਿੰਦਰ ਸਿੰਘ ਗਿੱਲ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਲਾ ਪਰਿਸ਼ਦ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਜਸਬੀਰ ਮੰਡ ਨੇ ਆਪਣੇ ਨਾਵਲਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਰੱਖੇ | ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਕਹਾਣੀਕਾਰ ਅਜਮੇਰ ਸਿੱਧੂ ਤੇ ਆਲੋਚਕ ਡਾ. ਕੇਵਲ ਰਾਮ ਨੇ ਪੰਜਾਬੀ ਨਾਵਲ ਦੀ ਵਰਤਮਾਨ ਸਥਿਤੀ ਵਿਚ ਜਸਬੀਰ ਮੰਡ ਦੀ ਨਾਵਲ ਕਲਾ ਬਾਰੇ ਵਿਚਾਰ ਰੱਖੇ | ਇਸ ਮੌਕੇ ਭੁਪਿੰਦਰ ਸਿੰਘ ਮੱਲ੍ਹੀ, ਜਸਬੀਰ ਦੀਪ, ਦੀਦਾਰ ਸਿੰਘ ਸ਼ੇਤਰਾ, ਲੈਕਚਰਾਰ ਬਲਵੀਰ ਸਿੰਘ, ਪ੍ਰੋ ਇਕਬਾਲ ਸਿੰਘ ਚੀਮਾ, ਪ੍ਰੋ. ਦੀਪਕ ਗੁਣਾਚੌਰ, ਕਹਾਣੀਕਾਰ ਜੋਗੇ ਭੰਗਲ, ਸ਼ਾਇਰ ਕੁਲਵਿੰਦਰ ਕੁੱਲਾ, ਡਾ. ਗੁਰਮੀਤ ਸਿੰਘ ਸਰਾਂ ਨੇ ਜਸਬੀਰ ਮੰਡ ਦੇ ਨਾਵਲਾਂ ਅੰਦਰ ਦਾਰਸ਼ਨਿਕ ਸੁਰ, ਬਿਰਤਾਂਤ ਦੀ ਬੁਣਤੀ, ਭਾਸ਼ਾ ਸ਼ੈਲੀ ਅਤੇ ਲੇਖਕ ਦੇ ਅਧਿਐਨ ਖੇਤਰ ਬਾਰੇ ਗੰਭੀਰ ਸਵਾਲ ਪੁੱਛੇ, ਜਿਨ੍ਹਾਂ ਦੇ ਜਵਾਬ ਵਿਚ ਜਸਬੀਰ ਮੰਡ ਨੇ ਕਿਹਾ ਕਿ ਉਹ ਹਮੇਸ਼ਾ ਉਪਦੇਸ਼ਨੁਮਾ ਲੇਖਣੀ ਤੋਂ ਦੂਰ ਰਹੇ ਹਨ | ਇਸ ਮੌਕੇ ਜਸਵੀਰ ਬੇਗਮਪੁਰੀ ਨੇ ਪੁਸਤਕਾਂ ਦੀ ਵਿਕਰੀ ਪ੍ਰਦਰਸ਼ਨੀ ਲਗਾਈ | ਸਮਾਗਮ ਮੌਕੇ ਸੁਰਮੁਖ ਸਿੰਘ, ਅਜੈ ਕੁਮਾਰ ਚਾਹੜਮਜਾਰਾ, ਕੁਲਦੀਪ ਸਿੰਘ ਜੇਠੂਮਜਾਰਾ, ਰੁਪਿੰਦਰ ਸਿੰਘ ਮਾਹਿਲ, ਐਡਵੋਕੇਟ ਪਰਮਜੀਤ ਸਿੰਘ ਖੱਟੜਾ, ਵਾਸਦੇਵ ਪਰਦੇਸੀ, ਕਵੀ ਮੱਖਣ ਬਖਲੌਰ, ਅਮਰੀਕ ਸਿੰਘ ਬੇਗਮਪੁਰੀ, ਵਿਜੈ ਕੁਮਾਰ, ਰੁਪਿੰਦਰ ਕੌਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ ਨਸ਼ਿਆਂ ਦੇ ਸੌਦਾਗਰਾਂ ਦੀ ਜੜ੍ਹ ਵੱਢ ਦੇਵੇਗੀ- ਬਲਾਕੀਪੁਰ ਅਗਲੀ ਖ਼ਬਰ ਐੱਨ. ਆਰ. ਆਈ. ਵਲੋਂ ਸਰਕਾਰੀ ਡਿਸਪੈਂਸਰੀ ਨੂੰ ਦਵਾਈਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।